ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

Written by  Shaminder   |  June 20th 2020 12:34 PM  |  Updated: June 20th 2020 12:34 PM

ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਰਾਜਵੀਰ ਜਵੰਦਾ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗਾਇਕੀ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰਾਂ ‘ਚ ਵੀ ਮੱਲਾਂ ਮਾਰੀਆਂ ਹਨ । ਰਾਜਵੀਰ ਜਵੰਦਾ ਕਿਵੇਂ ਗਾਇਕੀ ਦੇ ਖੇਤਰ ‘ਚ ਆਏ ਅਤੇ ਕਿਵੇਂ ਇੰਡਸਟਰੀ ‘ਚ ਉਨ੍ਹਾਂ ਦੀ ਗੁੱਡੀ ਚੜੀ ਅੱਜ ਇਸ ਕਲਾਕਾਰ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਰਾਜਵੀਰ ਜਵੰਦਾ ਦਾ ਜਨਮ ਮਾਤਾ ਪਰਮਜੀਤ ਦੀ ਕੁੱਖੋਂ ਹੋਇਆ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਕਰਮ ਸਿੰਘ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਨਾ ਜਗਰਾਓਂ ‘ਚ ਉਨ੍ਹਾਂ ਦਾ ਜਨਮ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਸਕੂਲੀ ਪੜਾਈ ਪੂਰੀ ਕੀਤੀ, ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ ।

https://www.instagram.com/p/CBmZdjlgx6H/

ਰਾਜਵੀਰ ਜਵੰਦਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਵੀ ਉਸਤਾਦ ਲਾਲੀ ਖਾਨ ਤੋਂ ਹਾਸਲ ਕੀਤੀ । ਇਸ ਤੋਂ ਬਾਅਦ ਥਿਏਟਰ ਅਤੇ ਟੀਵੀ ‘ਚ ਮਾਸਟਰ ਡਿਗਰੀ ਹਾਸਲ ਕੀਤੀ ।ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੇ ਆਪਣੇ ਪਿੰਡ ਦੇ ਨਗਰ ਕੀਰਤਨ ‘ਚ ਸਾਹਿਬਜ਼ਾਦਾ ਅਜੀਤ ਸਿੰਘ ‘ਤੇ ਇੱਕ ਵਾਰ ਗਾਈ ਸੀ ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।

https://www.instagram.com/p/CA2KJqoA-XS/

ਇਸ ਤੋਂ ਬਾਅਦ ਰਾਜਵੀਰ ਜਵੰਦਾ ਕਾਫੀ ਪ੍ਰਸਿੱਧ ਹੋ ਗਏ । ਜਦੋਂ ਉਹ ਕਾਲਜ ‘ਚ ਸੀ ਉਨ੍ਹਾਂ ਨੇ ਇੱਕ ਗੀਤ ਲਿਖਿਆ ਸੀ ਜੋ ਕਿ ਕਾਫੀ ਮਸ਼ਹੂਰ ਵੀ ਹੋਇਆ ਸੀ । ਇਸ ਗੀਤ ਤੋਂ ਹੀ ਉੁਨ੍ਹਾਂ ਦੀ ਪਛਾਣ ਬਣੀ ਸੀ । ਕਮਲ ਗਰੇਵਾਲ ,ਜੋਬਨ ਸੰਧੂ ਕੁਲਵਿੰਦਰ ਬਿੱਲਾ ਇੱਕੋ ਬੈਚ ਦੇ ਨੇ ਅਤੇ ਕਾਫੀ ਫੇਮਸ ਨੇ ।

https://www.instagram.com/p/CAdFLAYA7st/

ਪੰਜਾਬੀ ਯੂਨੀਵਰਸਿਟੀ ਚੋਂ ਹੀ ਇਨ੍ਹਾਂ ਨੇ ਟੀਵੀ ਅਤੇ ਥਿਏਟਰ ‘ਚ ਮਾਸਟਰ ਡਿਗਰੀ ਹਾਸਲ ਕੀਤੀ । ਰਾਜਵੀਰ ਜਵੰਦਾ ਨੇ ਕਈ ਸਾਲ ਸੰਗੀਤ ਲਈ ਸੰਘਰਸ਼ ਕੀਤਾ ਅਤੇ ਦਸ ਸਾਲ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਫਿਰ ਡੈਬਿਊ ਸੌਗ ਕੀਤਾ ‘ਮੁਕਾਬਲਾ’ ਕੁੰਢਾ ਧਾਲੀਵਾਲ ਨੇ ਇਹ ਗੀਤ ਲਿਖਿਆ ਸੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਕਈ ਗੀਤ ਉਨ੍ਹਾਂ ਨੇ ਗਾਏ ।

https://www.instagram.com/p/CAP2bu2gqmK/

ਜਿਸ ‘ਚ ਪਟਿਆਲਾ ਸ਼ਾਹੀ ਪੱਗ, ਕਲੀ ਜਵੰਦੇ ਦੀ ,ਸਰਨੇਮ ,ਕੰਗਨਾ ਸਣੇ ਕਈ ਗੀਤ ਗਾਏ ਅਤੇ ਅੱਜ ਰਾਜਵੀਰ ਜਵੰਦਾ ਨੂੰ ਹਰ ਕੋਈ ਜਾਣਦਾ ਹੈ ।ਰਾਜਵੀਰ ਜਵੰਦਾ ਨੂੰ ਐਡਵੇਂਚਰ ਦਾ ਬੇਹੱਦ ਸ਼ੌਕ ਹੈ ।

ਬੁਲੇਟ ਚਲਾਉਣ ਦਾ ਸ਼ੌਕ ਰੱਖਦੇ ਨੇ ਰਾਜਵੀਰ ਜਵੰਦਾ ਅਤੇ ਆਪਣੀ ਪਸੰਦੀਦਾ ਸਵਾਰੀ ਉਤੇ ਉਹ ਕਈ ਵਾਰ ਪਹਾੜੀ ਇਲਾਕਿਆਂ ਦੀ ਸੈਰ ਲਈ ਵੀ ਨਿਕਲ ਜਾਂਦੇ ਨੇ ਡੁੱਗ-ਡੁੱਗ ਵਾਲੇ ਯਾਰ ਸ਼ਾਇਦ ਇਸੇ ਪਸੰਦੀਦਾ ਸਵਾਰੀ ਤੋਂ ਪ੍ਰੇਰਿਤ ਹੋ ਕੀ ਹੀ ਉਨ੍ਹਾਂ ਨੇ ਲਿਖਿਆ ਸੀ । ਲਾਲ ਚੰਦ ਯਮਲਾ ਜੱਟ ਉਨ੍ਹਾਂ ਦੇ ਪਸੰਦੀਦਾ ਗਾਇਕ ਨੇ ਅਤੇ ਲਾਲ ਰੰਗ ਉਨ੍ਹਾਂ ਨੂੰ ਬੇਹੱਦ ਪਸੰਦ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network