Advertisment

ਗਾਇਕ ਸੁਖਵਿੰਦਰ ਸੁੱਖੀ ਦਾ ਇਸ ਤਰ੍ਹਾਂ ਹੋਇਆ ਸੀ ਗਾਇਕੀ ਦਾ ਸਫ਼ਰ ਸ਼ੁਰੂ, ਐੱਮ.ਐੱਸ. ਸੀ ਟਾਪਰ ਰਿਹਾ ਹੈ ਗਾਇਕ

author-image
By Rupinder Kaler
New Update
ਗਾਇਕ ਸੁਖਵਿੰਦਰ ਸੁੱਖੀ ਦਾ ਇਸ ਤਰ੍ਹਾਂ ਹੋਇਆ ਸੀ ਗਾਇਕੀ ਦਾ ਸਫ਼ਰ ਸ਼ੁਰੂ, ਐੱਮ.ਐੱਸ. ਸੀ ਟਾਪਰ ਰਿਹਾ ਹੈ ਗਾਇਕ
Advertisment
ਗਾਇਕ ਸੁਖਵਿੰਦਰ ਸੁੱਖੀ ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਓਨਾਂ ਹੀ ਪਿਆਰ ਮਿਲਦਾ ਹੈ, ਜਿੰਨਾ ਪਹਿਲਾਂ ਮਿਲਦਾ ਸੀ। ਅੱਜ ਅਸੀਂ ਤੁਹਾਨੂੰ ਸੁਖਵਿੰਦਰ ਸੁੱਖੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਜ਼ਿੰਦਗੀ ‘ਚ ਸੋਚਿਆ ਸੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਉਸ ਤੋਂ ਕਿਤੇ ਵੱਧ ਦਿੱਤਾ ਹੈ । ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੇ ਹਨ ।
Advertisment
ਇਸ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ।ਇੱਕ ਕਿਸਾਨ ਪਰਿਵਾਰ ਦੇ ਘਰ ਪੈਦਾ ਹੋਏ ਸੁਖਵਿੰਦਰ ਸੁੱਖੀ ਇੱਕ ਆਮ ਮੱਧ ਵਰਗੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ । ਸੁਖਵਿੰਦਰ ਸੁੱਖੀ ਆਪਣੇ ਪਰਿਵਾਰ ‘ਚ ਮਹਿਜ਼ ਇੱਕ ਅਜਿਹੇ ਸ਼ਖਸ ਹਨ,ਜਿਨ੍ਹਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੈ । ਪਰ ਇੱਕ ਸਧਾਰਣ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ ‘ਚ ਟਾਪਰ ਰਹੇ ਹਨ ਭਾਵੇਂ ਉਹ 10ਵੀਂ, 12ਵੀਂ ਜਾਂ ਫਿਰ ਐੱਮ ਐੱਸ ਸੀ ਹੀ ਕਿਉਂ ਨਾ ਹੋਵੇ ਹਰ ਇਮਤਿਹਾਨ ‘ਚ ਉਨ੍ਹਾਂ ਨੇ ਟੌਪ ਕੀਤਾ ਹੈ ਪੰਜਵੀਂ ਤੋਂ ਲੈ ਕੇ ਐੱਮਐੱਸਸੀ ਤੱਕ ਉਨ੍ਹਾਂ ਨੂੰ ਫੈਲੋਸ਼ਿਪ ਮਿਲਦੀ ਰਹੀ ਹੈ । ਬੀਐੱਸੀ ‘ਚ ਉਹ ਗੋਲਡ ਮੈਡਲਿਸਟ ਰਹੇ ਹਨ ਅਤੇ ਤਿੰਨ ਵਾਰ ਉਹ ਰਾਸ਼ਟਰੀ ਪੱਧਰ ‘ਤੇ ਖੋ-ਖੋ ਖੇਡ ਕੇ ਆਏ ਅਤੇ ਪੰਜਾਬ ਦੀ ਟੀਮ ਦੇ ਕੈਪਟਨ ਰਹੇ ਹਨ । ਗਾਇਕੀ ਦੇ ਉਹ ਬਚਪਨ ਤੋਂ ਹੀ ਸ਼ੁਕੀਨ ਰਹੇ ਹਨ ਅਤੇ ਜਦੋਂ ਉਹ ਚੌਥੀ ਜਮਾਤ ‘ਚ ਸਨ ਤਾਂ ਉਨ੍ਹਾਂ ਨੇ ਗਾਇਕੀ ਚੋਂ ਇੱਕ ਇਨਾਮ ਜਿੱਤਿਆ ਸੀ । ਲੱਖੀ ਵਣਜਾਰਾ  ਤੋਂ ਹੀ ਗਾਉਣ ਦੀ ਚੇਟਕ ਲੱਗੀ ।
Advertisment
ਪੜ੍ਹਾਈ ‘ਚ ਹੁਸ਼ਿਆਰ ਹੋਣ ਅਤੇ ਟੌਪ ਕਰਨ ਦੇ ਬਾਵਜੂਦ ਸੁੱਖੀ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਉਹ ਨੌਕਰੀ ਕਰਨ। ਪਰ ਉਨ੍ਹਾਂ ਦੀ ਇਹ ਖਾਹਿਸ਼ ਸੀ ਕਿ ਉਨ੍ਹਾਂ ਦੇ ਕੋਲ ਵੱਡਾ ਘਰ, ਵੱਡੀ ਗੱਡੀ ਅਤੇ ਜ਼ਿੰਦਗੀ ਜਿਉਣ ਲਈ ਹਰ ਸ਼ੈਅ ਹੋਣੀ ਚਾਹੀਦੀ ਹੈ ।
Advertisment
ਜੋ ਕਿ ਅੱਜ ਉਨ੍ਹਾਂ ਦੇ ਕੋਲ ਹੈ, ਉਨ੍ਹਾਂ ਨੂੰ ਆਪਣਾ ਗਾਣਾ ਕੱਢਣ ਲਈ ਵੀ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ, ਕਿਉਂਕਿ ਪੀਏਯੂ ‘ਚ ਜਸਵਿੰਦਰ ਭੱਲਾ ਜੋ ਕਿ ਉਥੇ ਪ੍ਰੋਫੈਸਰ ਸਨ, ਜਸਵਿੰਦਰ ਭੱਲਾ ਦੇ ਘਰ ਉਦੋਂ ਪੁਖਰਾਜ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਸੁੱਖੀ ਨੂੰ ਪੁਖਰਾਜ ਦੀ ਲੋਹੜੀ ‘ਤੇ ਸਾਜ਼ੀ ਲਿਆਉਣ ਲਈ ਆਖਿਆ ਸੀ, ਜਿਸ ਤੋਂ ਬਾਅਦ ਸੁੱਖੀ ਉੱਥੇ ਸਾਜ਼ੀ ਲੈ ਕੇ ਪਹੁੰਚ ਗਏ ।ਉਥੇ ਹੀ ਗੁਰਭਜਨ ਗਿੱਲ, ਬਾਲ ਮੁਕੰਦ ਸ਼ਰਮਾ ਅਤੇ ਜਰਨੈਲ ਘੁੰਮਾਣ ਵੀ ਆਏ ਹੋਏ ਸਨ । ਉਨ੍ਹਾਂ ਨੇ ਸੁਣਿਆ ਤਾਂ ਉਨ੍ਹਾਂ ਨੇ ਜਸਵਿੰਦਰ ਭੱਲਾ ਤੋਂ ਪੁੱਛਿਆ ਕੀ ਇਹ ਮੁੰਡਾ ਕੌਣ ਹੈ । ਜਿਸ ਤੋਂ ਬਾਅਦ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਭੱਲਾ ਨੇ ਦੱਸਿਆ ਕਿ ਇਹ ਸਾਡੀ ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਹੈ । ਜਰਨੈਲ ਘੁੰਮਾਣ ਨੇ ਉਸੇ ਵੇਲੇ ਆਪਣਾ ਕਾਰਡ ਦਿੱਤਾ ਅਤੇ ਕਿਹਾ ਕਿ ਉਹ ਸੁੱਖੀ ਦਾ ਗਾਣਾ ਰਿਕਾਰਡ ਕਰਨਾ ਚਾਹੁੰਦੇ ਹਨ । https://www.instagram.com/p/CAwiyornz-4/ ਉਸ ਵੇਲੇ ਸੁੱਖੀ ਨੇ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ ਪਰ ਕਿਸਮਤ ਉਨ੍ਹਾਂ ਨੂੰ ਇਸ ਖੇਤਰ ‘ਚ ਲੈ ਆਈ । ਸੁੱਖੀ ਫਤਿਹਗੜ ਸਾਹਿਬ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਹਨ । ਉਹ ਖੁਦ ਲੁਧਿਆਣਾ ‘ਚ ਰਹਿੰਦੇ ਨੇ ਇੱਕ ਭਰਾ ਥਾਣੇਦਾਰ ਹੈ ਜਦੋਂਕਿ ਦੋ ਖੇਤੀ ਕਰਦੇ ਹਨ । https://www.instagram.com/p/CAt5Jrpn4UT/ ਉਨ੍ਹਾਂ ਦੇ ਮਾਤਾ ਪਿਤਾ ਵੀ ਪਿੰਡ ਹੀ ਰਹਿੰਦੇ ਹਨ । 1997 ‘ਚ ਉਨ੍ਹਾਂ ਨੇ ਪਹਿਲੀ ਕੈਸੇਟ ਕੱਢੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਗਾਇਕੀ ਦਾ ਸਫ਼ਰ ਅੱਜ ਵੀ ਜਾਰੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment