ਇੰਟਰਨੈੱਟ 'ਤੇ ਤੜਥੱਲੀ ਮਚਾਉਣ ਵਾਲੀ ਰਾਨੂੰ ਮੰਡਲ ਹਾਲੇ ਵੀ ਰਹਿ ਰਹੀ ਹੈ ਇਸ ਹਾਲ 'ਚ,ਜਲਦ ਬਣੇਗੀ ਜ਼ਿੰਦਗੀ 'ਤੇ ਫ਼ਿਲਮ

Written by  Aaseen Khan   |  October 21st 2019 02:35 PM  |  Updated: October 21st 2019 03:14 PM

ਇੰਟਰਨੈੱਟ 'ਤੇ ਤੜਥੱਲੀ ਮਚਾਉਣ ਵਾਲੀ ਰਾਨੂੰ ਮੰਡਲ ਹਾਲੇ ਵੀ ਰਹਿ ਰਹੀ ਹੈ ਇਸ ਹਾਲ 'ਚ,ਜਲਦ ਬਣੇਗੀ ਜ਼ਿੰਦਗੀ 'ਤੇ ਫ਼ਿਲਮ

ਆਪਣੇ ਗਾਣਿਆਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਉਣ ਵਾਲੀ ਰਾਨੂੰ ਮੰਡਲ ਜਿਸ ਨੇ ਗਾਇਕ ਹਿਮੇਸ਼ ਰੇਸ਼ਮੀਆ ਨਾਲ ਕਈ ਗੀਤ ਗਾਏ ਅਤੇ ਸੁਪਰਹਿੱਟ ਹੋਏ ਹਨ। ਹਿਮੇਸ਼ ਰੇਸ਼ਮੀਆ ਨਾਲ ਗੀਤ ਗਾਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਨੇ ਪੂਰੀ ਤਰ੍ਹਾਂ ਬਦਲ ਗਈ ਹੈ। ਫਿਲਹਾਲ ਰਾਨੂੰ ਮੰਡਲ ਮੀਡੀਆ ਤੋਂ ਦੂਰੀ ਬਣਾਏ ਹੋਏ ਹਨ। ਪਰ ਕੀ ਤੁਹਾਨੂੰ ਪਤਾ ਹੈ ਹੁਣ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਹਾਲਤ 'ਚ ਹੈ ?

ਅੱਜ ਤੁਹਨੂੰ ਦੱਸਦੇ ਹਾਂ ਕਿ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਤਰ੍ਹਾਂ ਰਹਿ ਰਹੀ ਹੈ। ਦੇਸ਼ ਭਰ 'ਚ ਮਸ਼ਹੂਰ ਹੋਣ ਤੋਂ ਬਾਅਦ ਰਾਨੂੰ ਮੰਡਲ ਦਾ ਇੱਕ ਫੇਸਬੁੱਕ ਅਕਾਊਂਟ ਬਣਾਇਆ ਗਿਆ ਜਿਸ 'ਤੇ ਉਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਰਾਨੂੰ ਮੰਡਲ ਫਿਲਹਾਲ ਬੰਗਾਲ ਦੇ ਆਪਣੇ ਪੁਰਾਣੇ ਘਰ 'ਚ ਹੀ ਰਹਿ ਰਹੀ ਹੈ। ਕੁਝ ਸਮੇਂ ਪਹਿਲਾਂ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹ ਆਪਣੀ ਬਾਇਓਪਿਕ 'ਤੇ ਕੰਮ ਕਰ ਰਹੀ ਹੈ।

ਹੋਰ ਵੇਖੋ : 20 ਸਾਲ ਪਹਿਲਾਂ ਸਲਮਾਨ ਖ਼ਾਨ ਦੇ ਵਿਆਹ ਦੇ ਵੰਡੇ ਜਾ ਚੁੱਕੇ ਸੀ ਕਾਰਡ, ਵਿਆਹ ਨਾ ਹੋਣ ਦੀ ਵਜ੍ਹਾ ਸੁਣ ਉੱਡ ਜਾਣਗੇ ਹੋਸ਼

ਰਾਨੂੰ ਮੰਡਲ ਦੇ ਕੋਲ ਬਹੁਤ ਸਾਰਾ ਕੰਮ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਪਾਸਪੋਰਟ ਵੀ ਆ ਚੁੱਕਿਆ ਹੈ ਜਿਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ। ਰਾਨੂੰ ਮੰਡਲ ਨੂੰ ਮਸ਼ਹੂਰ ਕਰਨ ਵਾਲੇ ਅਤਿੰਦਰ ਚੱਕਰਵਰਤੀ ਹੀ ਉਹਨਾਂ ਦਾ ਸਾਰਾ ਕੰਮ ਦੇਖ ਰਹੇ ਹਨ। ਦੱਸ ਦਈਏ ਪਿਛਲੇ ਦਿਨੀਂ ਰਾਨੂੰ ਨੂੰ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨਾਲ ਗੀਤ ਗਾਉਂਦੇ ਹੋਏ ਵੀ ਦੇਖਿਆ ਗਿਆ ਹੈ ਜਿਹੜਾ ਕਿ ਜਲਦ ਹੀ ਸੁਣਨ ਨੂੰ ਮਿਲਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network