ਜਾਣੋ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੀ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਐਡਵਾਂਸ ਬੁਕਿੰਗ

written by Shaminder | January 18, 2023 01:50pm

ਸ਼ਾਹਰੁਖ ਖ਼ਾਨ (Shahrukh khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ (Pathaan) ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੇ ਨਾਲ ਸ਼ਾਹਰੁਖ ਖ਼ਾਨ ਪੰਜ ਸਾਲਾਂ ਬਾਅਦ ਪਰਦੇ ‘ਤੇ ਵਾਪਸੀ ਕਰ ਰਹੇ ਹਨ । ਅਦਾਕਾਰ ਦੇ ਫੈਨਸ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਨੇ ।

Shahrukh khan ,,,

ਹੋਰ ਪੜ੍ਹੋ : ਨੇਪਾਲ ਜਹਾਜ਼ ਹਾਦਸੇ ‘ਚ ਮਰਨ ਵਾਲੀ ਏਅਰ ਹੋਸਟੈੱਸ ਦਾ ਵੀਡੀਓ ਹੋਇਆ ਵਾਇਰਲ, ਮੌਤ ਤੋਂ ਕੁਝ ਸਮਾਂ ਪਹਿਲਾਂ ਬਣਾਇਆ ਸੀ ਵੀਡੀਓ

ਆਪਣੇ ਪਸੰਦੀਦਾ ਅਦਾਕਾਰ ਨੂੰ ਪਰਦੇ ‘ਤੇ ਵੇਖਣ ਦੇ ਲਈ ਫੈਂਸ ਵੀ ਇਸ ਫ਼ਿਲਮ ਦੀ ਐਡਵਾਂਸ ‘ਚ ਬੁਕਿੰਗ ਕਰਵਾ ਰਹੇ ਹਨ । ਭਾਰਤ ‘ਚ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ (Advance Booking) 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ । ਟ੍ਰੇਡ ਐਕਸਪਰਟ ਤਰੁਣ ਆਦਰਸ਼  ਨੇ ਟਵੀਟ ਕਰਕੇ ਦੱਸਿਆ ਕਿ ‘ਪਠਾਨ’ ਦੀ 20 ਜਨਵਰੀ ਤੋਂ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ ।

Taran Adrash Share Information

ਹੋਰ ਪੜ੍ਹੋ : ਰਵੀਨਾ ਟੰਡਨ ਨੇ ਪਤੀ ਨੂੰ ਪੁੱਛ ਲਿਆ ਅਜਿਹਾ ਸਵਾਲ, ਪਤੀ ਨੇ ਕਿਹਾ ‘ਪਾਗਲ ਤਾਂ ਨਹੀਂ ਹੋ ਗਈ ਤੂੰ’

‘ਪਠਾਨ’ ਦੁਨੀਆ ਭਰ ‘ਚ 25  ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਫ਼ਿਲਮ ‘ਚ ਸ਼ਾਹਰੁਖ ਖ਼ਾਨ ਦੇ ਨਾਲ ਜੌਨ ਅਬ੍ਰਾਹਮ ਵਰਗੇ ਕਈ ਅਦਾਕਾਰ ਵੀ ਨਜ਼ਰ ਆਉਣਗੇ ।ਇਸੇ ਦੌਰਾਨ ਸ਼ਾਹਰੁਖ ਖ਼ਾਨ ਦਾ ਇੱਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ ।

Image Source :Instagram

ਇਸ ਵੀਡੀਓ ‘ਚ ਸ਼ਾਹਰੁਖ ਖ਼ਾਨ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਦਾਕਾਰ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਅਦਾਕਾਰ ਦੀ ਇਸ ਫ਼ਿਲਮ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

 

View this post on Instagram

 

A post shared by Instant Bollywood (@instantbollywood)

You may also like