ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ

written by Pushp Raj | May 30, 2022

ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੱਲ੍ਹ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਪੰਜ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਜਾਣਕਾਰੀ ਮੁਤਾਬਕ ਅੱਜ ਮੂਸੇਵਾਲਾ ਪਿੰਡ 'ਚ ਮਰਹੂਮ ਗਾਇਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਅੱਜ ਦੁਪਹਿਰ 11 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਦੀ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਸਿੱਧੂ ਪਰਿਵਾਰਕ ਮੈਂਬਰ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੂੰ ਤਾਇਨਾਤ ਕੀਤਾ ਗਿਆ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿਖੇ ਹੀ ਕੀਤਾ ਜਾਵੇਗਾ। 

ਮੀਡੀਆ ਰਿਪੋਰਟਸ ਦੇ ਮੁਤਾਬਕ ਮੂਸੇਵਾਲਾ ਦੇ ਸਰੀਰ 'ਤੇ ਦੋ ਦਰਜਨ ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਜ਼ਿਆਦਾ ਖੂਨ ਵਹਿ ਜਾਣ ਕਾਰਨ ਸਿੱਧੂ ਦੀ ਮੌਤ ਹੋ ਗਈ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਤਰ੍ਹਾਂ ਦੇ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਨ੍ਹਾਂ ਦੇ ਸਰੀਰ 'ਤੇ ਕਿੰਨੀਆਂ ਗੋਲੀਆਂ ਲੱਗੀਆਂ ਹਨ।

Sidhu Moose Wala Funeral Live Updates: '295' singer's cremation to be held today Image Source: Facebook

ਪੋਸਟ ਮਾਰਟਮ ਦੌਰਾਨ ਹਸਪਤਾਲ ਦੇ ਬਾਹਰ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਵਿਸਰਾ ਦੇ ਸੈਂਪਲ ਲੈ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਜੇ ਤੱਕ ਪੋਸਟਮਾਰਟਮ ਦੇ ਨਤੀਜੇ ਪੁਲਿਸ ਨਾਲ ਸਾਂਝੇ ਨਹੀਂ ਕੀਤੇ ਗਏ ਹਨ।

 

ਦੱਸ ਦਈਏ ਕਿ ਪਹਿਲਾਂ ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਵੱਲੋਂ ਪਹਿਲਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਗੱਲ ਆਖੀ ਗਈ ਸੀ।

ਸਿੱਧੂ ਮੂਸੇ ਵਾਲਾ ਦਾ ਪੋਸਟਮਾਰਟਮ ਸੋਮਵਾਰ ਨੂੰ ਹੋਇਆ ਜਦੋਂਕਿ ਅੱਜ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿਖੇ ਕੀਤਾ ਜਾਵੇਗਾ।

Sidhu Moose Wala Funeral Live Updates: '295' singer's cremation to be held today Image Source: Facebook

ਮਾਨਸਾ ਦੇ ਐਸਪੀ ਪੀਕੇ ਯਾਦਵ ਨੇ ਦੱਸਿਆ ਕਿ ਡਾਕਟਰਾਂ ਦਾ ਪੂਰਾ ਪੈਨਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਜੂਦ ਸੀ। "ਅਸੀਂ ਨਿਯਮਾਂ ਮੁਤਾਬਕ ਪੋਸਟਮਾਰਟਮ ਕਰ ਰਹੇ ਹਾਂ। ਪੋਸਟਮਾਰਟਮ ਹੋਣ ਦਿਓ, ਡਾਕਟਰ ਕਹਿਣ ਦਿਓ ਕਿ ਉਹ ਕੀ ਕਹਿਣਾ ਚਾਹੁੰਦੇ ਹਨ...:"

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਦੇ ਆਖਰੀ ਗੀਤ The Last ride ਨੂੰ ਲੈ ਕੇ ਦੁੱਚਿਤੀ 'ਚ ਪਏ ਫੈਨਜ਼, ਕਿਹਾ ਕੀ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਦੀ ਕੀਤੀ ਸੀ ਭਵਿੱਖਬਾਣੀ

ਪੁਲਿਸ ਅਧਿਕਾਰੀ ਨੇ ਕਿਹਾ, "ਸਾਡੀਆਂ ਟੀਮਾਂ ਨੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕੀਤਾ ਹੈ। ਕਈ ਅਹਿਮ ਸੁਰਾਗ ਸਾਹਮਣੇ ਆਏ ਹਨ। ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਸਾਜ਼ਿਸ਼ ਕਿਵੇਂ ਰਚੀ ਗਈ ਸੀ। ਇਸ ਵਿੱਚ ਗੈਂਗਸਟਰ ਸ਼ਾਮਲ ਸਨ... ਜਲਦੀ ਹੀ ਅਸੀਂ ਵੇਰਵਿਆਂ ਦਾ ਖੁਲਾਸਾ ਕਰਾਂਗੇ।"

ਦੂਜੇ ਪਾਸੇ ਪੰਜਾਬ ਸਰਕਾਰ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।

You may also like