ਜਾਣੋ ਚੰਡੀਗੜ੍ਹ ‘ਚ ਵੀ ਕਿੱਥੋਂ ਮਿਲੇਗੀ ਪ੍ਰਸਿੱਧ ਕੈਨੇਡੀਅਨ ਕੌਫੀ ‘Tim Hortons’

Written by  Lajwinder kaur   |  October 11th 2022 05:45 PM  |  Updated: October 11th 2022 04:58 PM

ਜਾਣੋ ਚੰਡੀਗੜ੍ਹ ‘ਚ ਵੀ ਕਿੱਥੋਂ ਮਿਲੇਗੀ ਪ੍ਰਸਿੱਧ ਕੈਨੇਡੀਅਨ ਕੌਫੀ ‘Tim Hortons’

Tim Hortons Chandigarh: ਕੈਨੇਡੀਅਨ ਕੌਫੀ ‘Tim Hortons’ ਜੋ ਕਿ ਦੁਨੀਆ ਭਰ ‘ਚ ਪ੍ਰਸਿੱਧ ਹੈ। ਕੈਨੇਡੀਅਨ ਕੌਫੀ ਚੇਨ ਟਿਮ ਹਾਰਟਨਸ ਦਿੱਲੀ ਐਨ.ਸੀ.ਆਰ. ਤੋਂ ਬਾਅਦ ਹੁਣ ਸਿਟੀ ਬਿਊਟੀਫੁੱਲ ਯਾਨੀ ਕਿ ਚੰਡੀਗੜ੍ਹ ਵਿੱਚ ਵੀ ਮਿਲੇਗੀ। ਜੀ ਹਾਂ ਟਿਮ ਹੌਰਟਨਸ ਵਾਲਿਆਂ ਨੇ ਪੰਜਾਬੀਆਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਉੱਤੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ ਹੈ।

image source: twitter

ਟਵੀਟ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੈਫੇ 18 ਅਕਤੂਬਰ ਨੂੰ ਇੱਥੇ ਏਲਾਂਤੇ ਮਾਲ ਵਿਖੇ ਖੁੱਲ੍ਹਣ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਚ ਕੌਫੀ ਵਾਲਾ ਕੱਪ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਲਿਖਿਆ ਆਉਂਦਾ ਹੈ ‘ਚੰਡੀਗੜ੍ਹ, ਅਸੀਂ ਆ ਰਹੇ ਹਾਂ 18 ਅਕਤੂਬਰ, 2022..11 ਵਜੇ ਏਲਾਂਤੇ ਮਾਲ, ਚੰਡੀਗੜ੍ਹ’

ਹੋਰ ਪੜ੍ਹੋ : ਸ਼ੀਰਾ ਜਸਵੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of Chandigarh image source: twitter

ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਇਹ ਕੈਨੇਡੀਅਨ ਕੌਫੀ ਚੇਨ ਬਹੁਤ ਮਸ਼ਹੂਰ ਹੈ। ਟਿਮ ਹਾਰਟਨਸ ਨੇ 11 ਅਗਸਤ ਨੂੰ ਸਿਲੈਕਟ ਸਿਟੀ ਵਾਕ, ਨਵੀਂ ਦਿੱਲੀ ਅਤੇ ਡੀਐਲਐਫ ਸਾਈਬਰ ਹੱਬ, ਗੁਰੂਗ੍ਰਾਮ ਵਿੱਚ ਆਪਣੇ 2 ਰੈਸਟੋਰੈਂਟ ਖੋਲ੍ਹ ਕੇ ਭਾਰਤ ਵਿੱਚ ਐਂਟਰੀ ਲਈ ਸੀ। ਬਾਅਦ ਵਿੱਚ, ਇਸਨੇ ਗ੍ਰੀਨ ਪਾਰਕ, ਪੰਜਾਬੀ ਬਾਗ ਅਤੇ ਦਵਾਰਕਾ ਸਮੇਤ ਨਵੀਂ ਦਿੱਲੀ ਦੇ ਹੋਰ ਖੇਤਰਾਂ ਵਿੱਚ ਆਪਣੇ ਰੈਸਟੋਰੈਂਟ ਖੋਲ੍ਹੇ।

tim hortons at punjab chandigarh image source: twitter

ਦੱਸ ਦੇਈਏ ਕਿ ਟਿਮ ਹੌਰਟਨਸ ਦੇ ਇਸ ਸਮੇਂ ਮੱਧ ਪੂਰਬ, ਚੀਨ, ਯੂਕੇ, ਮੈਕਸੀਕੋ, ਸਪੇਨ, ਥਾਈਲੈਂਡ ਅਤੇ ਫਿਲੀਪੀਨਜ਼ ਸਮੇਤ 13 ਦੇਸ਼ਾਂ ਵਿੱਚ 5,300 ਤੋਂ ਵੱਧ ਰੈਸਟੋਰੈਂਟ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network