ਜਾਣੋਂ ਕੌਣ ਹੈ ਗੁਰਦਾਸ ਮਾਨ ਦਾ ਪਹਿਲਾ ਪਿਆਰ !

Written by  Rupinder Kaler   |  May 25th 2019 04:19 PM  |  Updated: May 25th 2019 04:19 PM

ਜਾਣੋਂ ਕੌਣ ਹੈ ਗੁਰਦਾਸ ਮਾਨ ਦਾ ਪਹਿਲਾ ਪਿਆਰ !

ਗਾਇਕ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ । ਦਰਅਸਲ ਗੁਰਦਾਸ ਮਾਨ ਨੇ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ 'ਮੇਰਾ ਪਹਿਲਾ ਪਿਆਰ ਸਟੇਜ' ।

ਇਸ ਤਸਵੀਰ ਨੂੰ ਲੈ ਕੇ ਉਹਨਾਂ ਦੇ ਪ੍ਰਸੰਸ਼ਕ ਕਾਫੀ ਖੁਸ਼ ਹਨ  ਤੇ ਉਹ ਲਗਾਤਾਰ ਇਸ ਤਸਵੀਰ ਨੂੰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਗੁਰਦਾਸ ਮਾਨ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਤੇ ਕੰਮ ਨੂੰ ਕਿੰਨਾ ਪਿਆਰ ਕਰਦੇ ਹਨ । ਗੁਰਦਾਸ ਮਾਨ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਪੰਜਾਬ ਦੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਹੈ ।

https://www.instagram.com/p/Bx1XXXABZET/?utm_source=ig_embed

ਉਹਨਾਂ ਦਾ ਹਰ ਗਾਣਾ ਜ਼ਿੰਦਗੀ ਦੇ ਬਹੁਤ ਹੀ ਕਰੀਬ ਹੁੰਦਾ ਹੈ । ਲੋਕ ਇਹਨਾਂ ਗਾਣਿਆਂ ਨੂੰ ਇਸ਼ਕ ਹਕੀਕੀ ਤੇ ਇਸ਼ਕ ਮਿਜਾਜ਼ੀ ਨਾਲ ਜੋੜ ਕੇ ਦੇਖਦੇ ਹਨ । ਇਸੇ ਲਈ ਤਾਂ ਪਿਛਲੇ ਕਈ ਦਹਾਕਿਆਂ ਤੋਂ ਗੁਰਦਾਸ ਮਾਨ ਹਿੱਟ ਗਾਇਕ ਹਨ । ਉਹਨਾਂ ਦੇ ਅਖਾੜਿਆਂ ਵਿੱਚ ਅੱਜ ਵੀ ਲੱਖਾਂ ਦੀ ਭੀੜ ਜੁਟਦੀ ਹੈ ।

https://www.instagram.com/p/BxSueqah79_/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network