ਆਪਣੇ ਸੀਨੀਅਰ ਅਦਾਕਾਰਾਂ ਨਾਲ ਇਹ ਕੰਮ ਕਰਕੇ ਭਾਰਤੀ ਸਿੰਘ ਨੂੰ ਆਉਂਦਾ ਹੈ ਮਜ਼ਾ,ਪਰ ਨਹੀਂ ਭੁੱਲਦੀ ਆਪਣੀਆਂ ਹੱਦਾਂ !

written by Shaminder | January 21, 2020

ਕਮੇਡੀਅਨ ਭਾਰਤੀ ਸਿੰਘ ਆਪਣੀ ਕਮੇਡੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ ਅਤੇ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਚੁਲਬੁਲੇ ਅੰਦਾਜ਼ ਵਾਲੀਆਂ ਵੀਡੀਓਜ਼ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ।ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।ਛੋਟੇ ਪਰਦੇ 'ਤੇ ਆਪਣੇ ਕਾਮੇਡੀ ਦੇ ਪੰਚ ਨਾਲ ਢਿੱਡੀਂ ਪੀੜਾਂ ਪਾਉਣ ਵਾਲੀ ਭਾਰਤੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਆਪਣੇ ਸੀਨੀਅਰ ਅਦਾਕਾਰਾਂ ਨਾਲ ਉਨ੍ਹਾਂ ਨੂੰ ਫਲਰਟ ਕਰਨਾ ਬਹੁਤ ਪਸੰਦ ਹੈ । ਹੋਰ ਵੇਖੋ:ਰਾਖੀ ਸਾਵੰਤ ਨੇ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖ਼ਾਨ ਨੂੰ ਆਪਣੇ ਤਰੀਕੇ ਨਾਲ ਸੁਣਾਈਆਂ ਖਰੀਆਂ-ਖਰੀਆਂ https://www.instagram.com/p/B7jw62ohWKY/ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਕਸ਼ੇ ਕੁਮਾਰ ਅਤੇ ਸਲਮਾਨ ਖ਼ਾਨ ਵਰਗੇ ਅਦਾਕਾਰਾਂ ਨਾਲ ਉਸ ਨੂੰ ਫਲਰਟ ਕਰਨਾ ਪਸੰਦ ਹੈ । https://www.instagram.com/p/B60u4G9hJSh/ ਫਲਰਟਿੰਗ ਦੇ ਸਿਲਸਿਲੇ 'ਚ ਉਨ੍ਹਾਂ ਦੇ ਪਤੀ ਦੀ ਰਾਏ ਜਾਣਨ ਲਈ ਜਦੋਂ ਸਵਾਲ ਕੀਤਾ ਗਿਆ ਤਾਂ ਭਾਰਤੀ ਨੇ ਕਿਹਾ, 'ਹਰਸ਼ ਜਾਣਦੇ ਹਨ ਕਿ ਮੈਂ ਇਕ ਅਦਾਕਾਰ ਹਾਂ ਤੇ ਮੈਨੂੰ ਆਪਣੀ ਲਿਮਟ ਪਤਾ ਹੈ, ਕਦੀ ਆਪਣੀ ਲਿਮਟ ਕ੍ਰਾਸ ਨਹੀਂ ਕੀਤੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਅਕਸ਼ੇ ਕੁਮਾਰ, ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਸਾਰੇ ਮੇਰੇ ਸੀਨੀਅਰ ਹਨ ਤੇ ਇਨ੍ਹਾਂ ਸਾਰਿਆਂ ਦੇ ਨਾਲ ਫਲਰਟ ਕਰਨ 'ਚ ਬਹੁਤ ਮਜ਼ਾ ਆਉਂਦਾ ਹੈ।

0 Comments
0

You may also like