ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਹਿਕ ਗਏ ਸਨ ਵਿਨੋਦ ਖੰਨਾ, ਹੀਰੋਇਨ ਤੋਂ ਮੰਗਣੀ ਪਈ ਸੀ ਮੁਆਫ਼ੀ

written by Shaminder | April 01, 2020

ਬਾਲੀਵੁੱਡ ਫ਼ਿਲਮਾਂ ‘ਚ ਇੰਟੀਮੇਟ ਦ੍ਰਿਸ਼ਾਂ ਦੌਰਾਨ ਕਈ ਵਾਰ ਅਦਾਕਾਰ ਵੀ ਬਹਿਕ ਜਾਂਦੇ ਸਨ । ਅਜਿਹੇ ਕਈ ਕਿੱਸੇ ਮਸ਼ਹੂਰ ਹਨ, ਅੱਜ ਇੱਕ ਅਜਿਹੇ ਹੀ ਕਿੱਸੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।ਜੀ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਪਣੇ ਸਮੇਂ ‘ਚ ਮਸ਼ਹੂਰ ਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਡਿੰਪਲ ਕਪਾਟੀਆ ਦਾ ਇੱਕ ਕਿੱਸਾ । ਦਰਅਸਲ ਵਿਨੋਦ ਖੰਨਾ ਦੀ ਇੱਕ ਫ਼ਿਲਮ ਦੀ ‘ਪ੍ਰੇਮ ਧਰਮ’ ‘ਚ ਇੰਟੀਮੇਟ ਸੀਨ ਡਿੰਪਲ ਕਪਾਟੀਆ ਨਾਲ ਦਿੱਤਾ ਸੀ ।

ਹੋਰ ਵੇਖੋ:ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਪੁੱਤਰ ਵੀ ਚੱਲਿਆ ਪਿਤਾ ਦੀ ਰਾਹ,ਅਪਨਾਉਣ ਜਾ ਰਿਹਾ ਹੈ ਅਧਿਆਤਮ ਦੀ ਰਾਹ,ਕਦੇ ਪੂਨਮ ਪਾਂਡੇ ਨਾਲ ਸਨ ਅਫੇਅਰ ਦੀਆਂ ਖ਼ਬਰਾਂ

https://www.instagram.com/p/B8UJHXGBRPW/

ਸਾਲ 1987 ‘ਚ ਵਿਨੋਦ ਖੰਨਾ ਆਪਣੇ ਕਰੀਅਰ ਦੇ ਸਿਖਰ ‘ਤੇ ਸਨ।ਵਿਨੋਦ ਖੰਨਾ ਡਬਲ ਸ਼ਿਫਟ ‘ਚ ਕੰਮ ਕਰਦੇ ਸਨ ਅਤੇ ਇਸੇ ਦੌਰਾਨ ਰਾਤ ਦੀ ਸ਼ਿਫਟ ‘ਚ ਫ਼ਿਲਮ ‘ਪ੍ਰੇਮ ਧਰਮ’ ਦੀ ਸ਼ੂਟਿੰਗ ਕਰਨੀ ਸੀ । ਸ਼ੁਟਿੰਗ ਸ਼ੁਰੂ ਹੋਈ ਤਾਂ ਵਿਨੋਦ ਖੰਨਾ ਨੇ ਡਿੰਪਲ ਨੂੰ ਕਿੱਸ ਕਰਨਾ ਸੀ।

https://www.instagram.com/p/B8HfkwYhVz9/

ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਨਿਰਦੇਸ਼ਕ ਮਹੇਸ਼ ਭੱਟ ਦੇ ਵਾਰ-ਵਾਰ ਕੱਟ ਬੋਲਣ ਦੇ ਬਾਵਜੂਦ ਵੀ ਡਿੰਪਲ ਨੂੰ ਲਗਾਤਾਰ ਕਿੱਸ ਕਰਦੇ ਰਹੇ । ਇਸ ਵਾਕਏ ਤੋਂ ਬਾਅਦ ਡਿੰਪਲ ਨੇ ਵਿਨੋਦ ਖੰਨਾ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਵਿਨੋਦ ਖੰਨਾ ਅਤੇ ਮਹੇਸ਼ ਭੱਟ ਨੇ ਘਰ ਜਾ ਕੇ ਡਿੰਪਲ ਤੋਂ ਮੁਆਫ਼ੀ ਮੰਗੀ ਅਤੇ ਜਿਸ ਤੋਂ ਬਾਅਦ ਡਿੰਪਲ ਸ਼ੂਟਿੰਗ ਲਈ ਰਾਜ਼ੀ ਹੋਈ ਸੀ।

 

You may also like