ਮੀਕਾ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਉਹਨਾਂ ਨੇ ਹੁਣ ਤੱਕ ਕਿਉਂ ਨਹੀਂ ਕਰਵਾਇਆ ਵਿਆਹ

written by Rupinder Kaler | June 10, 2021

ਗਾਇਕ ਮੀਕਾ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ ।ਪਰ ਹੁਣ ਮੀਕਾ ਦੇ ਚਾਹੁਣ ਵਾਲਿਆਂ ਦੀ ਨਿਗਾਹ ਇਸ ਗੱਲ ਤੇ ਟਿਕੀ ਹੋਈ ਹੈ ਕਿ ਉਹ ਵਿਆਹ ਕਦੋਂ ਕਰਵਾਉਣਗੇ ? ਇੱਕ ਵਾਰ ਇੱਕ ਇੰਟਰਵਿਊ ਵਿੱਚ ਲੋਕਾਂ ਦੀਆਂ ਇਹਨਾਂ ਗੱਲਾਂ ਦਾ ਜਵਾਬ ਮੀਕਾ ਨੇ ਆਪਣੇ ਅੰਦਾਜ਼ ਵਿੱਚ ਦਿੱਤਾ । ਮੀਕਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ‘ਮੈਂ ਵਿਆਹ ਕਰਨ ਲਈ ਕੁੜੀ ਦੀ ਤਲਾਸ਼ ਵਿੱਚ ਹਾਂ ।

Mika Singh Pic Courtesy: Instagram
ਹੋਰ ਪੜ੍ਹੋ : ਸੋਨੂੰ ਸੂਦ ਦੇਸ਼ ਭਰ ਵਿੱਚ ਲਗਾਉਣਗੇ ਆਕਸੀਜ਼ਨ ਪਲਾਂਟ, ਵੀਡੀਓ ਕੀਤੀ ਸਾਂਝੀ
mika singh Pic Courtesy: Instagram
ਪਰ ਮੈਂ ਸਲਮਾਨ ਖ਼ਾਨ ਦੇ ਵਿਆਹ ਤੋਂ ਬਾਅਦ ਹੀ ਵਿਆਹ ਕਰਾਂਗਾ । ਉਦੋਂ ਤੱਕ ਮੈਂ ਆਪਣੀ ਬੈਚਲਰ ਲਾਈਫ ਦਾ ਆਨੰਦ ਲੈ ਰਿਹਾ ਹਾਂ । ਜਿਵੇਂ ਕਿ ਸਾਜਿਦ ਖ਼ਾਨ ਨੇ ਪਹਿਲਾਂ ਹੀ ਮੈਂਸ਼ਨ ਕੀਤਾ ਹੈ ਕਿ ਮੈਂ ਸਲਮਾਨ ਖ਼ਾਨ ਤੋਂ ਬਾਅਦ ਇੰਡਸਟਰੀ ਦਾ ਇੱਕ ਮਾਤਰ ਫੈਵਰੇਟ ਬੈਚਲਰ ਹਾਂ ਤੇ ਜਦੋਂ ਤੱਕ ਸੰਭਵ ਹੋਵੇਗਾ ਉਦੋਂ ਤੱਕ ਇਸ ਟੈਗ ਨੂੰ ਬਣਾਈ ਰੱਖਾਂਗਾ’ ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਵਾਰ ਮੀਕਾ ਨੇ ਆਪਣੇ ਵਿਆਹ ਨਾ ਹੋਣ ਦੀ ਵਜ੍ਹਾ ਦਲੇਰ ਮਹਿੰਦੀ ਨੂੰ ਦੱਸਿਆ ਸੀ । ਮੀਕਾ ਨੇ 1995 ਦਾ ਇੱਕ ਕਿੱਸਾ ਦੱਸਿਆ ਸੀ, ਕਿ ਉਹ ਇੱਕ ਕੁੜੀ ਨਾਲ ਸੀਰੀਅਸ ਰਿਲੇਸ਼ਨਸ਼ਿਪ ਵਿੱਚ ਸਨ । ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦਾ ਸੀ ।
mika singh Pic Courtesy: Instagram
ਇਸ ਲਈ ਉਸ ਨੇ ਕੁੜੀ ਨੂੰ ਲੈਂਡਲਾਈਨ ਨੰਬਰ ਦੇ ਦਿੱਤਾ । ਮੀਕਾ ਨੇ ਕਿਹਾ ਕਿ ਇੱਕ ਦਿਨ ਜਦੋਂ ਉਸ ਕੁੜੀ ਦਾ ਫੋਨ ਆਇਆ ਤਾਂ ਰੱਬ ਜਾਣੇ ਦਲੇਰ ਭਾਜੀ ਨੇ ਉਸ ਕੁੜੀ ਨੂੰ ਕੀ ਕਿਹਾ ਜਿਸ ਤੋਂ ਬਾਅਦ ਉਸ ਨੇ ਮੇਰੇ ਤੋਂ ਬ੍ਰੇਕਅਪ ਕਰ ਲਿਆ । ਇਸ ਨਾਲ ਮੇਰਾ ਦਿਲ ਟੁੱਟ ਗਿਆ । ਮੇਰਾ ਵਿਆਹ ਨਾ ਹੋਣ ਪਿੱਛੇ ਇੱਕ ਮਾਤਰ ਕਾਰਨ ਦਲੇਰ ਭਾਜੀ ਹੈ ।

0 Comments
0

You may also like