ਮਸ਼ਹੂਰ ਅਦਾਕਾਰਾ ਪਰਿਵਾਰ ਸਮੇਤ ਹੋਈ ਕੋਰੋਨਾ ਦੀ ਸ਼ਿਕਾਰ, 5 ਮਈ ਨੂੰ ਬਣੀ ਸੀ ਮਾਂ…!

written by Rupinder Kaler | July 11, 2020

ਦੇਸ਼ ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਕੋਰੋਨਾ ਦੀ ਮਾਰ ਹਿੰਦੀ ਸਿਨੇਮਾ ਤੇ ਵੀ ਦਿਖਾਈ ਦੇ ਰਹੀ ਹੈ । ਇਸ ਸਭ ਦੇ ਚਲਦੇ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕੋਇਲ ਮਲਿਕ ਤੇ ਉਹਨਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਹੈ । ਕੋਇਲ ਮਲਿਕ ਆਪਣੇ ਪੂਰੇ ਪਰਿਵਾਰ ਸਮੇਤ ਕੋਰੋਨਾ ਪਾਜਟਿਵ ਪਾਈ ਗਈ ਹੈ । https://www.instagram.com/p/CBcUV35ClQu/ ਕੋਇਲ ਨੇ ਇਸ ਸਭ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ । ਕੋਇਲ ਨੇ ਦੱਸਿਆ ਹੈ ਕਿ ਉਹ, ਉਸ ਦੇ ਪਤੀ ਤੇ ਮਾਤਾ ਪਿਤਾ ਕੋਰੋਨਾ ਪਾਜ਼ਟਿਵ ਪਾਏ ਗਏ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਕੋਇਲ ਹਾਲ ਹੀ ਵਿੱਚ ਇੱਕ ਬੱਚੇ ਦੀ ਮਾਂ ਬਣੀ ਹੈ । https://www.instagram.com/p/B_zH6LIpqX3/ ਇਸ ਦੀ ਜਾਣਕਾਰੀ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ । ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਠੀਕ ਹੋਣ ਦੀ ਕਾਮਨਾ ਕਰਨ ਰਹੇ ਹਨ । https://www.instagram.com/p/CBGPbj7B8NL/

0 Comments
0

You may also like