ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

Written by  Rupinder Kaler   |  November 12th 2018 10:29 AM  |  Updated: November 12th 2018 10:29 AM

ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖ਼ਾਨ ਰਣਬੀਰ ਕਪੂਰ ਨੂੰ ਸਭ ਤੋਂ ਵੱਧ ਪਸੰਦ ਕਰਦੀ ਹੈ ਤੇ ਉਹ ਰਣਬੀਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਸਾਰਾ ਅਲੀ ਖਾਨ ਨੇ ਇਸ ਦਾ ਖ਼ੁਲਾਸਾ ਕਰਨ ਜੌਹਰ ਦੇ ਸ਼ੋਅ ਵਿੱਚ ਕੀਤਾ ਹੈ। ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੇ ਸ਼ੋਅ ਵਿੱਚ ਸੈਫ ਅਲੀ ਖਾਨ ਤੇ ਸਾਰਾ ਖਾਨ ਇਕੱਠੇ ਪਹੁੰਚੇ ਹੋਏ ਸਨ ।ਇਸ ਸ਼ੋਅ ਵਿੱਚ ਹੀ ਸਾਰਾ ਨੇ ਸਭ ਦੇ ਸਾਹਮਣੇ ਇਸ ਦਾ ਖੁਲਾਸਾ ਕੀਤਾ ।

ਹੋਰ ਵੇਖੋ :ਆਥਣੇ ਨੂੰ ਹੁੰਦਾ ਹੈ ਜੱਟ ਦਾ ਵੀਕੇਂਡ ਕਿਵੇਂ ,ਵੇਖੋ ਵੀਡਿਓ

Sara Sara

ਇਸ ਸ਼ੋਅ ਦੀ ਵੀਡਿਓ ਵਿੱਚ ਸਾਰਾ ਅਲੀ ਖ਼ਾਨ ਨੇ ਸਾਫ ਕਿਹਾ ਹੈ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਜਦੋਂ ਕਿ ਕਾਰਤਿਕ ਆਰੀਅਨ ਨੂੰ ਡੇਟ ਵੀ ਕਰਨਾ ਚਾਹੁੰਦੀ ਹੈ। ਸ਼ੋਅ ਨੂੰ ਹੋਸਟ ਕਰਨ ਵਾਲੇ ਕਰਨ ਜੌਹਰ ਨੇ ਜਦੋਂ ਸੈਫ ਅਲੀ ਖਾਨ ਨੂੰ ਪੁੱਛਿਆ ਕਿ ਉਹ ਆਪਣੀ ਧੀ ਦੇ ਪ੍ਰੇਮੀ ਕੋਲੋਂ ਕਿਹੜੇ ਤਿੰਨ ਸਵਾਲ ਪੁੱਛਣਾ ਚਾਹੁਣਗੇ ਤਾਂ ਸੈਫ ਨੇ ਕਿਹਾ ਕਿ ਕਿਹਾ ਕਿ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਲ ਇਹ ਹੋਵੇਗਾ ਕਿ ਉਹ ਨਸ਼ਾ ਤਾਂ ਨਹੀਂ ਕਰਦਾ ।

ਹੋਰ ਵੇਖੋ :ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ ਦੇਖੋ ਤਸਵੀਰਾਂ

https://www.instagram.com/p/BqDDb6FnSFW/

ਦੂਜਾ ਸਵਾਲ ਇਹ ਹੋਵੇਗਾ ਕਿ ਉਸ ਕੋਲ ਪੈਸੇ ਕਿੰਨ੍ਹੇ ਹਨ ਕਿਉਂਕਿ ਪੈਸੇ ਨਾਲ ਹੀ ਜ਼ਿੰਦਗੀ ਚਲਦੀ ਹੈ । ਇਹਨਾਂ ਸਵਾਲਾਂ 'ਤੇ ਸਾਰਾ ਵੀ ਹੱਸਦੀ ਹੈ ਅਤੇ ਕਰਨ ਜੌਹਰ ਵੀ ਤੇ ਦੇਖਦੇ ਹੀ ਦੇਖਦੇ ਸਮਾਂ ਬੱਝ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network