Koffee with Karan 7: ਆਰੀਅਨ ਖ਼ਾਨ ਡਰੱਗ ਮਾਮਲੇ 'ਤੇ ਗੌਰੀ ਖ਼ਾਨ ਤੋੜੇਗੀ ਚੁੱਪੀ! SRK ਦੀ ਪਤਨੀ ਕਰੇਗੀ ਹੈਰਾਨ ਕਰਨ ਵਾਲੇ ਖੁਲਾਸੇ?

Written by  Lajwinder kaur   |  July 13th 2022 06:03 PM  |  Updated: July 13th 2022 05:29 PM

Koffee with Karan 7: ਆਰੀਅਨ ਖ਼ਾਨ ਡਰੱਗ ਮਾਮਲੇ 'ਤੇ ਗੌਰੀ ਖ਼ਾਨ ਤੋੜੇਗੀ ਚੁੱਪੀ! SRK ਦੀ ਪਤਨੀ ਕਰੇਗੀ ਹੈਰਾਨ ਕਰਨ ਵਾਲੇ ਖੁਲਾਸੇ?

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਚਰਚਿਤ ਚੈਟ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਸੀਜ਼ਨ 7 ਦੇ ਪਹਿਲੇ ਐਪੀਸੋਡ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਦੂਜੇ ਐਪੀਸੋਡ ਚ ਸਾਰਾ ਅਲੀ ਖ਼ਾਨ ਅਤੇ ਜਾਨ੍ਹਵੀ ਕਪੂਰ ਨਜ਼ਰ ਆਵੇਗੀ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਸੱਸ ਨੂੰ ਦਿੱਤੀ ਜਨਮਦਿਨ ਦੀ ਵਧਾਈ, ਫੋਟੋ ਦੇਖ ਕੇ ਕਹੋਗੇ ਹਰ ਨੂੰਹ ਨੂੰ ਮਿਲੇ ਅਜਿਹੀ ਸੱਸ

Karan Johar’s Koffee With Karan 7's first episode sets new record, KJo says, ‘everyone viewed it’

ਪਹਿਲੇ ਐਪੀਸੋਡ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਏ ਸਨ, ਜਿਨ੍ਹਾਂ ਨੇ ਕਈ ਦਿਲਚਸਪ ਰਾਜ਼ ਖੋਲ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ਾਹਰੁਖ਼ ਖ਼ਾਨ ਜੋ ਕਿ ਇਸ ਵਾਰ ਇਸ ਸ਼ੋਅ 'ਚ ਨਜ਼ਰ ਨਹੀਂ ਆਉਣਗੇ।

karan show

ਹਾਲਾਂਕਿ ਸ਼ਾਹਰੁਖ ਖ਼ਾਨ ਲਗਭਗ ਹਰ ਸੀਜ਼ਨ 'ਕੌਫੀ ਵਿਦ ਕਰਨ' ਦਾ ਹਿੱਸਾ ਰਹੇ ਹਨ, ਪਰ ਵਿਅਸਤ ਸ਼ੈਡਿਊਲ ਅਤੇ ਜਨਤਕ ਦਿੱਖ ਦੀ ਯੋਜਨਾ ਦੇ ਕਾਰਨ, ਉਨ੍ਹਾਂ ਨੇ ਇਸ ਸੀਜ਼ਨ ਵਿੱਚ ਸ਼ੋਅ ਦਾ ਹਿੱਸਾ ਨਾ ਬਣਨ ਦਾ ਫੈਸਲਾ ਕੀਤਾ ਹੈ। ਪਰ ਦਰਸ਼ਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਇੱਕ ਤਾਜ਼ਾ ਜਾਣਕਾਰੀ ਮੁਤਾਬਕ ਇਸ ਸ਼ੋਅ ਵਿੱਚ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਨਜ਼ਰ ਆ ਸਕਦੀ ਹੈ।

gauri khan beaks silence on aryan khan's case

ਬਾਲੀਵੁੱਡ ਸੂਤਰਾਂ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਕੌਫੀ ਵਿਦ ਕਰਨ ਸੀਜ਼ਨ 7 ਵਿੱਚ ਗੌਰੀ ਖ਼ਾਨ, ਭਾਵਨਾ ਪਾਂਡੇ ਅਤੇ ਮਹੀਪ ਕਪੂਰ ਨਾਲ ਐਂਟਰੀ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕਰਨ ਜੌਹਰ ਨਾਲ ਗੱਲਬਾਤ ਦੌਰਾਨ ਗੌਰੀ ਖ਼ਾਨ ਪਹਿਲੀ ਵਾਰ ਆਰੀਅਨ ਖ਼ਾਨ ਡਰੱਗਜ਼ ਮਾਮਲੇ 'ਤੇ ਖੁੱਲ੍ਹ ਕੇ ਗੱਲ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਪਣੇ ਆਪ 'ਚ ਬਹੁਤ ਖਾਸ ਘਟਨਾ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਕੌਫੀ ਵਿਦ ਕਰਨ 'ਚ ਗੌਰੀ ਖ਼ਾਨ ਨੂੰ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੌਰਾਨ ਪਰਿਵਾਰ ਦੀ ਹਾਲਤ ਬਾਰੇ ਦੱਸ ਸਕਦੀ ਹੈ। ਇਸ ਸੀਜ਼ਨ 'ਚ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਮਹਿਮਾਨਾਂ ਦੀ ਗੱਲ ਕਰੀਏ ਤਾਂ ਇਸ ਸੀਜ਼ਨ 'ਚ ਰਣਵੀਰ ਸਿੰਘ ਤੋਂ ਲੈ ਕੇ ਆਲੀਆ ਭੱਟ ਤੱਕ ਅਤੇ ਅਕਸ਼ੈ ਕੁਮਾਰ ਤੋਂ ਲੈ ਕੇ ਸਮੰਥਾ ਰੂਥ ਪ੍ਰਭੂ ਤੱਕ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਰੁਣ ਧਵਨ, ਸਾਰਾ ਅਲੀ ਖ਼ਾਨ, ਅਨਿਲ ਕਪੂਰ, ਟਾਈਗਰ ਸ਼ਰਾਫ ਅਤੇ ਕਿਆਰਾ ਅਡਵਾਨੀ ਵੀ ਇਸ ਸੀਜ਼ਨ ਦਾ ਹਿੱਸਾ ਹੋਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network