
Koffee With Karan 7 : ਬਾਲੀਵੁੱਡ ਗੌਸਿਪਸ ਦੇ ਸ਼ੌਕੀਨ ਦਰਸ਼ਕ ਕੌਫੀ ਵਿਦ ਕਰਨ ਦੇ ਸੱਤਵੇਂ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਚੈਟ ਸ਼ੋਅ 'ਚ ਫਿਲਮ ਇੰਡਸਟਰੀ ਦੇ ਸੈਲੇਬਸ ਕੌਫੀ ਦੀ ਚੁਸਕੀ ਲੈਂਦੇ ਹੋਏ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਸਾਂਝੇ ਕਰਦੇ ਹਨ। ਇਸ ਸੀਜ਼ਨ ਦੇ ਕਈ ਮਹਿਮਾਨਾਂ ਦੇ ਨਾਂਅ ਸਾਹਮਣੇ ਆ ਰਹੇ ਹਨ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਇਸ ਸੀਜ਼ਨ 'ਚ ਤਿੰਨੋਂ ਖਾਨ ਯਾਨੀ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਮਹਿਮਾਨ ਵਜੋਂ ਸ਼ਾਮਲ ਹੋ ਸਕਦੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ੋਅ 'ਚ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਇਕੱਠੇ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਫੈਨਜ਼ ਬਾਲੀਵੁੱਡ ਦੇ ਇਨ੍ਹਾਂ ਤਿੰਨਾਂ ਖਾਨਾਂ ਨੂੰ ਇਕੱਠੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
ਇਹ ਦੂਜੀ ਵਾਰ ਹੈ ਜਦੋਂ ਤਿੰਨੇ ਸੁਪਰਸਟਾਰ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਤਿੰਨਾਂ ਨੂੰ ਇੱਕ ਨਿਊਜ਼ ਚੈਨਲ ਦੇ ਸ਼ੋਅ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਸਾਊਥ ਦੇ ਕਈ ਵੱਡੇ ਕਲਾਕਾਰ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ।

ਦਰਅਸਲ ਇਨ੍ਹੀਂ ਦਿਨੀਂ ਸਾਊਥ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀਆਂ ਹਨ। ਅਜਿਹੇ 'ਚ ਮੇਕਰਸ ਨੇ ਇਹ ਫੈਸਲਾ ਲਿਆ ਹੈ ਕਿ ਇਸ ਵਾਰ ਉਹ ਇਸ ਸ਼ੋਅ ਦੇ ਵਿੱਚ ਸਾਊਥ ਸੁਪਰਸਟਾਰ ਨੂੰ ਵੀ ਸੱਦਾ ਦੇਣਗੇ।
ਕੌਫੀ ਵਿਦ ਕਰਨ ਸੀਜ਼ਨ 7 'ਚ ਸ਼ਿਰਕਤ ਕਰਨ ਵਾਲੇ ਕਈ ਮਹਿਮਾਨਾਂ ਦੇ ਨਾਂਅ ਸਾਹਮਣੇ ਆ ਰਹੇ ਹਨ। ਇਸ ਵਿੱਚ ਨਵੀਂ ਵਿਆਹੁਤਾ ਜੋੜੀ ਆਲਿਆ ਭੱਟ ਅਤੇ ਰਣਬੀਰ ਕਪੂਰ, ਬੈਸਟ ਫਰੈਂਡ ਜਾਹਨਵੀ ਕਪੂਰ ਅਤੇ ਸਾਰਾ ਅਲੀ ਖਾਨ, ਇਸ ਦੇ ਨਾਲ ਹੀ ਬਾਲੀਵੁੱਡ ਦੇ ਤਿੰਨੋ ਖਾਨ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਆਮਿਰ ਖਾਨ ਵਰਗੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਪੁਸ਼ਪਾ ਸਟਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਵੀ ਇਸ ਚੈਟ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਇਲਾਵਾ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਸਿੰਘ, ਸਿਧਾਰਥ ਮਲਹੋਤਰਾ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਰਣਵੀਰ ਸਿੰਘ, ਅਕਸ਼ੇ ਕੁਮਾਰ ਸਮੇਤ ਕਈ ਵੱਡੇ ਸਿਤਾਰੇ ਇਸ ਸ਼ੋਅ 'ਚ ਆਪਣੀ ਜ਼ਿੰਦਗੀ ਦੇ ਰਾਜ਼ ਸਾਂਝੇ ਕਰਦੇ ਨਜ਼ਰ ਆ ਸਕਦੇ ਹਨ।