ਅਜੇ ਦੇਵਗਨ ਕਾਜੋਲ ਦੇ ਬੁਢਾਪੇ ਦੀ ਇਸ ਆਦਤ ਤੋਂ ਹੋ ਗਏ ਨੇ ਦੁਖੀ , ਦੇਖੋ ਵੀਡੀਓ : ਜਿੱਥੇ ਅਜੇ ਦੇਵਗਨ ਅਤੇ ਕਾਜੋਲ ਆਪਣੇ ਗੁਪਤ ਰਾਜ਼ ਖੋਲਦੇ ਨਜ਼ਰ ਆ ਰਹੇ ਹਨ। ਥੋੜੇ ਸਮੇਂ ਪਹਿਲਾਂ ਹੀ ਸਟਾਰ ਵਰਲਡ ਨੇ ਇਸ ਐਪੀਸੋਡ ਦੀਆਂ ਕੁੱਝ ਪਰੋਮੋ ਵੀਡੀਓਜ਼ ਪੋਸਟ ਕੀਤੀਆਂ ਹਨ ਜਿਸ ‘ਚ ਅਜੇ ਦੇਵਗਨ ਅਤੇ ਕਾਜੋਲ ‘ਚ ਕਾਫੀ ਨੋਕ ਝੋਕ ਹੁੰਦੀ ਨਜ਼ਰ ਆ ਰਹੀ ਹੈ।
.@KajolAtUN gets candid while @ajaydevgn stirs up the hornet's nest next Sunday on #KoffeeWithKaran! #KoffeeWithAjay #KoffeeWithKajol pic.twitter.com/yAbyWmXa8j
— Star World (@StarWorldIndia) November 25, 2018
ਵੀਡੀਓ ਵਿੱਚ ਅਜੇ ਪਤਨੀ ਕਾਜੋਲ ਦਾ ਰਾਜ ਖੋਲ੍ਹਦੇ ਹੋਏ ਦੱਸਦੇ ਹਨ ਕਿ ਉਸਨੂੰ ਫੋਟੋਆਂ ਕਲਿਕ ਕਰਨਾ ਪਸੰਦ ਹੈ। ਇਸ ‘ਚ ਕੋਈ ਤਕਲੀਫ ਵੀ ਨਹੀਂ ਹੈ। ਪਰ ਇੱਕ ਫੋਟੋ ਲੈਣ ਦੇ ਬਾਅਦ ਉਸਨੂੰ ਠੀਕ ਕਰਨ ਲਈ 3 ਘੰਟੇ ਦਾ ਟਾਇਮ ਬਰਬਾਦ ਕੀਤਾ ਜਾਂਦਾ ਹੈ , ਕਿਉਂਕਿ ਉਸ ਤਸਵੀਰ ਨੂੰ ਪੋਸਟ ਕਰਨਾ ਹੈ। ਇਹ ਸੁਣਕੇ ਕਰਨ ਜੌਹਰ ਵੀ ਹੈਰਾਨ ਰਹਿ ਜਾਂਦੇ ਹਨ ਨੇ। ਇਸਦੇ ਬਾਅਦ ਅਜੇ ਨੇ ਦੱਸਿਆ , ਪਹਿਲਾਂ ਕਾਜੋਲ ਇਹ ਸਭ ਕਦੇ ਨਹੀਂ ਕਰਦੀ ਸੀ , ਪਰ ਹੁਣ ਬੁੱਢਾਪੇ ‘ਚ ਉਸਨੂੰ ਇਹ . . . ਇੰਨਾ ਸੁਣਦੇ ਹੀ ਕਾਜੋਲ ਭੜਕ ਜਾਂਦੀ ਹੈ ਕਿ ‘ਸੌਰੀ ਬੁਢੇਪਾ ਮੈਨੂੰ ਨਹੀਂ ਆਇਆ ਹੈ , ਓਕੇ’
Real life antics trump reel life drama when you're @ajaydevgn and @KajolAtUN! #KoffeeWithKaran #KoffeeWithAjay #KoffeeWithKajol pic.twitter.com/zr8EFPSOL2
— Star World (@StarWorldIndia) November 25, 2018
ਸ਼ੋ ਵਿੱਚ ਕਰਨ ਜੌਹਰ ਨੇ ਕਈ ਅਹਿਮ ਸਵਾਲ ਪੁੱਛੇ , ਇਸ ‘ਚ ਇੱਕ ਸਵਾਲ ਸੀ ਕਿ ਬਾਲੀਵੁਡ ‘ਚ ਸਟਾਰਸ ਅਕਸਰ ਕਈ ਝੂਠ ਬੋਲਦੇ ਨੇ ? ਇਸ ਉੱਤੇ ਅਜੇ ਬਿਨਾ ਸੋਚੇ ਬੋਲ ਪੈਂਦੇ ਹਨ ਕਿ ਸਭ ਤੋਂ ਵੱਧ ਝੂਠ ਜੋ ਆਮ ਤੌਰ ‘ਤੇ ਬੋਲਿਆ ਜਾਂਦਾ ਹੈ ਕਿ ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ। ਅਜੇ ਦਾ ਇਹ ਜਵਾਬ ਸੁਣਕੇ ਕਾਜੋਲ ਚੌਂਕ ਜਾਂਦੇ ਹਨ। ਫਿਰ ਅਜੇ ਸਫਾਈ ਦਿੰਦੇ ਹੋਏ ਕਹਿੰਦੇ ਨੇ ਕਿ ਓਏ . . . ਮੈਂ ਤਾਂ ਦੂਸਰਿਆਂ ਦੀ ਗੱਲ ਕਰ ਰਿਹਾ ਸੀ।
ਚੈਟ ਸ਼ੋ ‘ਚ ਕਾਜੋਲ ਅਤੇ ਅਜੇ ਦੀ ਜੋਡ਼ੀ ਧਮਾਕੇਦਾਰ ਹੋਣ ਵਾਲੀ ਹੈ। ਇਸ ਗੱਲ ਦਾ ਅੰਦਾਜਾਂ ਪ੍ਰੋਮੋ ਤੋਂ ਲੱਗ ਗਿਆ ਹੈ। ਵੇਖਣਾ ਇਹ ਹੋਵੇਗਾ ਕਿ ਪੂਰੇ ਸ਼ੋ ਦੇ ਟੇਲੀਕਾਸਟ ਹੋਣ ਦੇ ਬਾਅਦ ਫੈਂਸ ਦਾ ਕੀ ਰਿਏਕਸ਼ਨ ਕਿ ਹੁੰਦਾ ਹੈ।