‘ਡਾਕਾ’ ਫ਼ਿਲਮ ਦਾ ਇੱਕ ਹੋਰ ਗਾਣਾ ‘ਕੋਈ ਆਇਆ ਨਾ ਰੱਬਾ’ ਛੇਤੀ ਹੋਣ ਜਾ ਰਿਹਾ ਹੈ ਰਿਲੀਜ਼

Written by  Rupinder Kaler   |  October 12th 2019 11:01 AM  |  Updated: October 12th 2019 11:01 AM

‘ਡਾਕਾ’ ਫ਼ਿਲਮ ਦਾ ਇੱਕ ਹੋਰ ਗਾਣਾ ‘ਕੋਈ ਆਇਆ ਨਾ ਰੱਬਾ’ ਛੇਤੀ ਹੋਣ ਜਾ ਰਿਹਾ ਹੈ ਰਿਲੀਜ਼

ਪੰਜਾਬੀ ਫ਼ਿਲਮ ‘ਡਾਕਾ’ ਦੇ ਟਰੇਲਰ ਤੇ ਇੱਕ ਗਾਣੇ ਤੋਂ ਬਾਅਦ ਇਸ ਫ਼ਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ ਹੈ । ‘ਕੋਈ ਆਇਆ ਨਾ ਰੱਬਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇੱਸ ਗਾਣੇ ਨੂੰ ਆਵਾਜ਼ ਬੀ-ਪਰਾਕ ਨੇ ਦਿੱਤੀ ਹੈ । ਗਾਣੇ ਦੇ ਬੋਲ Kumaar ਨੇ ਲਿਖੇ ਹਨ ਜਦੋਂ ਕਿ ਇਸ ਗਾਣੇ ਨੂੰ ਮਿਊਜ਼ਿਕ Rochak kohli ਨੇ ਦਿੱਤਾ ਹੈ ।

https://www.instagram.com/p/B3enp9_gXpS/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦਾ ਗਿੱਪੀ ਦੀ ਆਵਾਜ਼ ਵਿੱਚ ਇੱਕ ਹੋਰ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਪੰਜਾਬੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਫ਼ਿਲਮ ਦਾ ਟਰੇਲਰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਮਿਲਣ ਵਾਲਾ ਹੈ ।ਇਸ ਫ਼ਿਲਮ ਵਿੱਚ ਐਕਸ਼ਨ ਵੀ ਹੈ ਡਰਾਮਾ ਤੇ ਰੋਮਾਂਸ ਵੀ ਹੈ ।

https://www.instagram.com/p/B3WIUZ-gOxm/

ਜਿਸ ਤਰ੍ਹਾਂ ਦੇ ਐਕਸ਼ਨ ਸੀਨ ਟ੍ਰੇਲਰ ਵਿੱਚ ਦਿਖਾਏ ਗਏ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੀ ਕਿਸੇ ਪੰਜਾਬੀ ਫ਼ਿਲਮ ਵਿੱਚ ਇਸ ਤਰ੍ਹਾਂ ਦੇ ਐਕਸ਼ਨ ਸੀਨ ਫ਼ਿਲਮਾਏ ਗਏ ਹੋਣ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਹੌਬੀ ਧਾਲੀਵਾਲ ਵਰਗੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ।

https://www.instagram.com/p/B3OZPP2AgsQ/

ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ। ‘ਡਾਕਾ’ ਫ਼ਿਲਮ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇੱਕ ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network