ਮਨਮੋਹਨ ਵਾਰਿਸ ਦੇ ਗੀਤ ‘ਕੋਕਾ ਦਿਲ ਲੈ ਗਿਆ’ ਉੱਤੇ ਛੋਟੀ ਬੱਚੀ ਨੇ ਆਪਣੀ ਅਦਾਵਾਂ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  April 28th 2019 06:03 PM  |  Updated: April 28th 2019 06:03 PM

ਮਨਮੋਹਨ ਵਾਰਿਸ ਦੇ ਗੀਤ ‘ਕੋਕਾ ਦਿਲ ਲੈ ਗਿਆ’ ਉੱਤੇ ਛੋਟੀ ਬੱਚੀ ਨੇ ਆਪਣੀ ਅਦਾਵਾਂ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਫ਼ਨਕਾਰ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਸੱਭਿਆਚਾਰ ਵਾਲੇ ਗੀਤ ਗਾ ਕੇ ਉਹ ਦੇਸ਼ ਵਿਦੇਸ਼ ‘ਚ ਰਹਿੰਦੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਨ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ।

 

View this post on Instagram

 

Bahut Piar!! #manmohanwaris #koka

A post shared by Manmohan Waris (@manmohanwaris) on

ਹੋਰ ਵੇਖੋ:ਕੀ 16 ਸਾਲਾਂ ਬਾਅਦ ਸਲਮਾਨ ਖ਼ਾਨ ਫਿਰ ਤੋਂ ਫ਼ਿਲਮ ‘ਤੇਰੇ ਨਾਮ’ ਦੇ ਰਾਧੇ ਦੇ ਰੋਲ ‘ਚ ਆਉਣਗੇ ਨਜ਼ਰ?

ਮਨਮੋਹਨ ਵਾਰਿਸ ਜੋ ਕਿ ਸੋਸ਼ਲ ਮੀਡੀਆ ਉੱਤੇ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬਹੁਤ ਹੀ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਇੱਕ ਛੋਟੀ ਬੱਚੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਆਪਣੇ ਮਸ਼ਹੂਰ ਗੀਤ ‘ਕੋਕਾ’ ਗਾ ਰਹੇ ਨੇ ਤੇ ਬੱਚੀ ‘ਕੋਕਾ’ ਗਾਣੇ ਉੱਤੇ ਬਹੁਤ ਹੀ ਕਿਊਟ ਡਾਂਸ ਕਰ ਰਹੀ ਹੈ। ਦੋਵਾਂ ਦੀ ਜੁਗਲਬੰਧੀ ਨੇ ਸਮਾਂ ਹੀ ਬੰਧ ਕੇ ਰੱਖ ਦਿੱਤਾ ਹੈ। ਕੋਕਾ ਉਨ੍ਹਾਂ ਦੇ ਪ੍ਰਸਿੱਧ ਗੀਤਾਂ ਚੋ ਇੱਕ ਹੈ। ਇਹ ਗੀਤ ਸਾਲ 2010 ਦਾ ਆਸ ਪਾਸ ‘ਚ ਆਇਆ ਸੀ ਤੇ ਅੱਜ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਮਨਮੋਹਨ ਵਾਰਿਸ ਲੰਮੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network