ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

Written by  Aaseen Khan   |  June 07th 2019 06:36 PM  |  Updated: June 07th 2019 06:36 PM

ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ : ਗੁਰਨਾਮ ਭੁੱਲਰ ਜਿਹੜੇ ਇੱਕ ਤੋਂ ਬਾਅਦ ਇੱਕ ਸਰਪ੍ਰਾਈਜ਼ ਆਪਣੇ ਫੈਨਜ਼ ਨੂੰ ਦੇ ਰਹੇ ਹਨ। ਜੀ ਹਾਂ ਗੁਰਨਾਮ ਭੁੱਲਰ ਵੱਲੋਂ ਇੱਕ ਹੋਰ ਫ਼ਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨੀਰੂ ਬਾਜਵਾ ਨਾਲ ਗੁਰਨਾਮ ਭੁੱਲਰ ਆਪਣੀ ਇਹ ਅਗਲੀ ਫ਼ਿਲਮ ਲੈ ਕੇ ਆ ਰਹੇ ਹਨ। ਫ਼ਿਲਮ ਦਾ ਨਾਮ ਹੈ 'ਕੋਕਾ' ਜਿਸ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਜਾਵੇਗਾ, ਜਿਹੜੇ ਇਸ ਤੋਂ ਪਹਿਲਾਂ ਹੀਰ ਰਾਝਾਂ, ਯਾਰਾ ਉਹ ਦਿਲਦਾਰਾ , ਮਿਸਟਰ ਐਂਡ ਮਿਸਿਜ਼ 420 , ਮਿਸਟਰ ਐਂਡ ਮਿਸਿਜ਼ 420 ਰਿਟਰਨ, ਊੜਾ ਐੜਾ ਅਤੇ ਗੋਲਕ ਬੁਗਨੀ ਬੈਂਕ ‘ਤੇ ਬਟੂਆ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।

ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਇੱਕ ਕਿਊਟ ਅਤੇ ਵੱਖਰੇ ਮੁੱਦੇ ਨੂੰ ਪਰਦੇ 'ਤੇ ਪੇਸ਼ ਕਰੇਗੀ। ਕੋਕਾ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ 'ਚ ਬਣਨ ਜਾ ਰਹੀ ਹੈ। ਫ਼ਿਲਮ ਅਗਲੇ ਸਾਲ ਯਾਨੀ 2020 'ਚ ਵੱਡੇ ਪਰਦੇ  'ਤੇ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : ਯੋ ਯੋ ਹਨੀ ਸਿੰਘ ਕੁਝ ਹੀ ਦਿਨਾਂ 'ਚ ਫੈਨਜ਼ ਨੂੰ ਦੇਣ ਜਾ ਰਹੇ ਨੇ ਇਹ ਵੱਡਾ ਤੋਹਫ਼ਾ

ਦੇਖਣਾ ਹੋਵੇਗਾ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਜੋੜੀ ਪਰਦੇ 'ਤੇ ਕੀ ਨਵਾਂ 'ਤੇ ਵੱਖਰਾ ਲੈ ਕੇ ਆਉਂਦੀ ਹੈ। ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ 21 ਜੂਨ ਨੂੰ ਫ਼ਿਲਮ 'ਛੜਾ' 'ਚ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉੱਥੇ ਹੀ ਗੁਰਨਾਮ ਭੁੱਲਰ ਸਰਗੁਣ ਮਹਿਤਾ ਨਾਲ ਫ਼ਿਲਮ ਸੁਰਖ਼ੀ ਬਿੰਦੀ 'ਚ ਮੁੱਖ ਭੂਮਿਕਾ 'ਚ ਹਨ ਜਿਸ ਦਾ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network