Advertisment

‘ਕਬਜ਼ਾ’ ਗਾਣਾ ਹਿੱਟ ਹੋਣ ਤੋਂ ਬਾਅਦ ਗੁਰਲੇਜ਼ ਅਖ਼ਤਰ ਇਸ ਗਾਣੇ ’ਚ ਪਾਉਣਗੇ ਧੱਕ

author-image
By Rupinder Kaler
New Update
‘ਕਬਜ਼ਾ’ ਗਾਣਾ ਹਿੱਟ ਹੋਣ ਤੋਂ ਬਾਅਦ ਗੁਰਲੇਜ਼ ਅਖ਼ਤਰ ਇਸ ਗਾਣੇ ’ਚ ਪਾਉਣਗੇ ਧੱਕ
Advertisment
ਗਾਇਕਾ ਗੁਰਲੇਜ਼ ਅਖ਼ਤਰ ਨੂੰ ਹਿੱਟ ਗਾਣਿਆਂ ਵਾਲੀ ਮਸ਼ੀਨ ਕਿਹਾ ਜਾਵੇ ਤਾਂ ਇਹ ਕੋਈ ਅਕਥਨੀ ਨਹੀਂ ਹੋਵੇਗੀ । ਹਾਲ ਹੀ ਵਿੱਚ ਗੁਰਲੇਜ਼ ਅਖ਼ਤਰ ਤੇ ਦਿਲਪ੍ਰੀਤ ਢਿੱਲੋਂ ਦਾ ਰਿਲੀਜ਼ ਹੋਇਆ ਗਾਣਾ ‘ਕਬਜ਼ਾ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਦੇ ਹਰ ਪਾਸੇ ਚਰਚੇ ਹਨ, ਤੇ ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦੇ ਜਾਂਦਾ ਹੈ । https://www.instagram.com/p/B7BVtOnAmUG/ ਇਸ ਸਭ ਦੇ ਚਲਦੇ ਗੁਰਲੇਜ਼ ਅਖ਼ਤਰ korala maan ਦੇ ਨਾਲ ਗਾਣਾ ਲੈ ਕੇ ਆ ਰਹੇ ਹਨ ।ਗੁਰਲੇਜ਼ ਅਖ਼ਤਰ ਤੇ korala maan ਦੇ ਇਸ ਗਾਣੇ ਨੂੰ ਬਰੂਦ ਦਿਲ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ । https://www.instagram.com/p/B7Fu4OugWs9/ ਗਾਣੇ ਦਾ ਪੂਰਾ ਪ੍ਰੋਜੈਕਟ ਪਰਮ ਚਾਹਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖ਼ਤਰ ਤੇ korala maan ਨੇ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਜੋੜੀ ਦਾ ‘ਫ਼ਿਲਮੀ ਸੀਨ’ ਗਾਣਾ ਕਾਫੀ ਹਿੱਟ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment