ਜਦੋਂ ਕ੍ਰਿਸ਼ਮਾ ਕਪੂਰ ਦੀ ਜੀਪ ‘ਤੇ ਚੜ ਗਿਆ ਸੀ ਚੀਤਾ ਤਾਂ ਬੰਦੂਕ ਲੈ ਕੇ ਇੰਝ ਭੱਜੀ ਸੀ ਅਦਾਕਾਰਾ

Written by  Shaminder   |  July 11th 2020 06:48 PM  |  Updated: July 11th 2020 06:48 PM

ਜਦੋਂ ਕ੍ਰਿਸ਼ਮਾ ਕਪੂਰ ਦੀ ਜੀਪ ‘ਤੇ ਚੜ ਗਿਆ ਸੀ ਚੀਤਾ ਤਾਂ ਬੰਦੂਕ ਲੈ ਕੇ ਇੰਝ ਭੱਜੀ ਸੀ ਅਦਾਕਾਰਾ

ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ਹੈ । ਉਂਝ ਤਾਂ ਕ੍ਰਿਸ਼ਮਾ ਕਪੂਰ ਸੋਸ਼ਲ ਮੀਡੀਆ ‘ਤੇ ਘੱਟ ਹੀ ਐਕਟਿਵ ਰਹਿੰਦੇ ਹਨ ਪਰ ਕਦੇ ਕਦਾਈਂ ਉਹ ਆਪਣੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਹਨ । ਕਰਿਸ਼ਮਾ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਫੋਟੋ ਸਾਂਝੀ ਕੀਤੀ ਹੈ।

https://www.instagram.com/p/CCc5j4Al78F/

ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਦੀ ਜੀਪ ਉੱਤੇ ਇਕ ਚੀਤਾ ਚੜਿਆ ਹੋਇਆ  ਹੈ ਅਤੇ ਕਰਿਸ਼ਮਾ ਕਪੂਰ ਦੀ ਇਹ ਫੋਟੋ ਵਿਚ ਉਹ ਕਾਫ਼ੀ ਸਹਿਮੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਕਰਿਸ਼ਮਾ ਕਪੂਰ ਦੇ ਹੱਥ ‘ਚ ਇਕ ਬੰਦੂਕ ਵੀ ਦਿਖਾਈ ਦਿੱਤੀ।

https://www.instagram.com/p/CCFokBwlkqU/

ਇਸ ਫੋਟੋ ਨੂੰ ਸਾਂਝਾ ਕਰਨ ਦੇ ਨਾਲ ਕਰਿਸ਼ਮਾ ਕਪੂਰ ਨੇ ਵੀ ਉਸ ਸਮੇਂ ਦਾ ਕਿੱਸਾ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਸਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: “ਇਹ ਚੋਮਪੁਟੲਰ ਤੋਂ ਨਹੀਂ ਬਣਾਇਆ ਗਿਆ ਹੈ। ਇਸ ਵਿਚ ਕਿਸੇ ਵੀਐਫਐਕਸ ਦੀ ਵਰਤੋਂ ਨਹੀਂ ਕੀਤੀ ਗਈ। ਇਹ ਬਿਲਕੁਲ ਸੱਚ ਹੈ ਕਿ ਮੈਂ ਅਤੇ ਸੁੰਦਰ ਚੀਤਾ ਇਕੋ ਫਰੇਮ ਵਿੱਚ ਹਾਂ। ਅਤੇ ਹਾਂ ਮੈਂ ਉਸ ਸਮੇਂ ਕਾਫ਼ੀ ਡਰੀ ਹੋਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network