ਕ੍ਰਿਤੀ ਸੈਨਨ ਨੇ ਆਪਣੇ ਆਪ ਨੂੰ ਲਗਜ਼ਰੀ ਕਾਰ ਕੀਤੀ ਗਿਫਟ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

written by Lajwinder kaur | September 12, 2021

ਬਾਲੀਵੁੱਡ ਐਕਟਰੈੱਸ ਕ੍ਰਿਤੀ ਸੈਨਨ kriti sanon ਆਪਣੇ ਕੰਮ ਦੇ ਕਾਰਨ ਅੱਜ ਬਾਲੀਵੁੱਡ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ । ਹਾਲ ਹੀ ‘ਚ ਉਹ ਫ਼ਿਲਮ ਮਿਮੀ ‘ਚ ਨਜ਼ਰ ਆਈ ਸੀ । ਜਿਸ ਚ ਉਹ ਸੈਰੋਗੇਟ ਮਾਂ ਦੇ ਕਿਰਦਾਰ ਚ ਨਜ਼ਰ ਆਈ ਸੀ। ਉਨ੍ਹਾਂ ਨੇ ਇਸ ਕਿਰਦਾਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਪਲੇਅ ਕੀਤਾ, ਜਿਸ ਦੀ ਹਰ ਕਿਸੇ ਨੇ ਤਾਰੀਫ ਕੀਤੀ।

mimi kirti sannon image source-instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਕਿਊਟ ਧੀ ਸਮਿਸ਼ਾ ਨੇ ਜਿੱਤਿਆ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਫਿਲਮਾਂ ਤੋਂ ਇਲਾਵਾ, ਕ੍ਰਿਤੀ ਆਪਣੇ ਸਟਾਈਲਿਸ਼ ਅੰਦਾਜ਼ ਅਤੇ ਲਗਜ਼ਰੀ ਸ਼ੌਕ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਆਪ ਨੂੰ ਨਵੀਂ ਕਾਰ ਗਿਫਟ ਕੀਤੀ ਹੈ। ਕ੍ਰਿਤੀ ਸੈਨਨ ਨੇ Mercedes Maybach Gls600 ਕਾਰ ਖਰੀਦੀ ਹੈ । ਜ਼ਿਕਰਯੋਗ ਹੈ ਇਸ ਦੀ ਕੀਮਤ 2.43 ਕਰੋੜ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਤੋਂ ਚੁੱਕਿਆ ਪਰਦਾ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਕ੍ਰਿਤੀ ਸੈਨਨ ਦੀ ਇੱਕ ਫੋਟੋ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੀ ਮਰਸੀਡੀਜ਼ ਮੇਬੈਕ ਜੀਐਲਐਸ 600 ਦੇ ਨਾਲ ਨਜ਼ਰ ਆ ਰਹੀ ਹੈ ਅਤੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਉਹ ਆਪਣੀ ਬਲੈਕ ਰੰਗ ਦੀ ਨਵੀਂ ਕਾਰ ਦੇ ਨਾਲ ਸਟਾਈਲਿਸ਼ ਲੁੱਕ ‘ਚ ਨਜ਼ਰ ਆ ਰਹੀ ਹੈ।

Kriti image source-instagram

ਕ੍ਰਿਤੀ ਸੈਨਨ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ 3 ਵੱਡੀਆਂ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਕ੍ਰਿਤੀ ਫਿਲਹਾਲ 'ਭੇੜੀਆ', 'ਬੱਚਨ ਪਾਂਡੇ' ਅਤੇ 'ਆਦਿਪੁਰੁਸ਼' ਵਰਗੀਆਂ ਫਿਲਮਾਂ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like