
ਅਦਾਕਾਰਾ ਕ੍ਰਿਤੀ ਸੈਨਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕ੍ਰਿਤੀ ਸੈਨਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੀ ਫ਼ਿਲਮ ਰਾਬਤਾ ਦੇ ਪੰਜ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਾਂਝਾ ਕੀਤਾ ਹੈ। ਕ੍ਰਿਤੀ ਸੈਨਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਫ਼ਿਲਮ ਰਾਬਤਾ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫ਼ਿਲਮ ਰਾਹੀਂ ਦੋਹਾਂ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਇਹ ਫ਼ਿਲਮ ਦੋਵਾਂ ਦੇ ਕਾਫੀ ਕਰੀਬ ਸੀ।
ਹੋਰ ਪੜ੍ਹੋ : ਵਾਲ ਵਾਲ ਬਚੇ ਸਲਮਾਨ ਖ਼ਾਨ! ਜਾਣੋ ਕਿਵੇਂ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਟਰ ਦਾ ਪਲੈਨ ਨਾਕਾਮਯਾਬ

ਹੁਣ ਕ੍ਰਿਤੀ ਨੇ ਫ਼ਿਲਮ ਦੀ ਰਿਲੀਜ਼ ਦੇ 5 ਸਾਲ ਪੂਰੇ ਹੋਣ 'ਤੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਕ੍ਰਿਤੀ ਨੇ ਅਸਲ ਵਿੱਚ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਇੱਕ ਗੀਤ ਗਾ ਰਹੀ ਹੈ। ਉਹ ਫ਼ਿਲਮ ਰਾਬਤਾ ਦਾ ਟਾਈਟਲ ਟਰੈਕ ਗਾਉਂਦੀ ਨਜ਼ਰ ਆ ਰਹੀ ਹੈ ।

ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਕ੍ਰਿਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਯਾਦ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਲਿਖਿਆ, 'ਮੇਹਰਬਾਨੀ ਜਾਤੇ ਜਾਤੇ ਮੁਝਪੇ ਕਰ ਗਯਾ...ਗੁਜ਼ਰਤਾ ਸਾ ਲਮਹਾ ਏਕ ਦਾਮਨ ਭਰ ਗਯਾ...ਇਹ ਫ਼ਿਲਮ ਕਈ ਤਰ੍ਹਾਂ ਨਾਲ ਖਾਸ ਸੀ। ਇਹ ਫ਼ਿਲਮ ਬਹੁਤ ਸਾਰੀਆਂ ਯਾਦਾਂ ਨਾਲ ਭਰੀ ਹੋਈ ਹੈ। ਇਹ ਯਾਤਰਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਦੋਵਾਂ ਦੇ ਨਾਲ ਇਸ ਯਾਤਰਾ 'ਤੇ ਗਈ ਸੀ... ਸੁਸ਼ਾਂਤ ਅਤੇ ਡੀਨੋ...ਰਾਬਤਾ ਨੇ 5 ਸਾਲ ਪੂਰੇ ਕੀਤੇ... ਇੱਥੇ ਮੇਰੀ ਗਾਇਕੀ ਨੂੰ ਅਣਡਿੱਠ ਕਰੋ, ਜਜ਼ਬਾਤ ਸੱਚੇ ਹਨ...’ ਇਸ ਵੀਡੀਓ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਸੁਸ਼ਾਂਤ ਦੇ ਪ੍ਰਸ਼ੰਸਕ ਵੀ ਇਸ ਪੋਸਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜੇ ਗੱਲ ਕਰੀਏ ਕ੍ਰਿਤੀ ਸੈਨਨ ਦੇ ਵਰਕ ਫਰੰਟੀ ਦੀ ਤਾਂ ਉਹ ਆਖਰੀ ਵਾਰ ਫਿਲਮ ਬੱਚਨ ਪਾਂਡੇ ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਕਸ਼ੇ ਕੁਮਾਰ ਮੁੱਖ ਭੂਮਿਕਾ 'ਚ ਸਨ। ਫਿਲਮ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਸਮੇਂ ਕ੍ਰਿਤੀ ਕੋਲ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ, ਜਿਨ੍ਹਾਂ ਵਿੱਚ ਸ਼ਹਿਜ਼ਾਦਾ, ਭੇੜੀਆ, ਗਣਪਤ ਅਤੇ ਆਦਿਪੁਰਸ਼ ਸ਼ਾਮਲ ਹਨ। ਦੱਸ ਦਈਏ ਹਾਲ ਹੀ 'ਆਈਫਾ ਅਵਾਰਡਸ 2022 'ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫਿਲਮ Mimi ਲਈ ਦਿੱਤਾ ਗਿਆ।
View this post on Instagram