ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ

Written by  Shaminder   |  August 30th 2022 10:42 AM  |  Updated: August 30th 2022 10:43 AM

ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ

ਕੇ ਆਰ ਕੇ (KRK)  ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਨਵਾਂ ਬਿਆਨ ਉਨ੍ਹਾਂ ਦੇ ਲਈ ਮੁਸੀਬਤ ਦਾ ਕਾਰਨ ਬਣ ਚੁੱਕਿਆ ਹੈ ।ਇਸੇ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ । ਪੁਲਿਸ ਨੇ ਉਨ੍ਹਾਂ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ । ਖਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੂੰ ਵਿਵਾਦਿਤ ਟਵੀਟ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ ।

KRK aka Kamal Rashid Khan arrested by Mumbai Police, details inside Image Source: Twitter

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਜਿਸ ਤੋਂ ਬਾਅਦ ਅਦਾਕਾਰ ਨੂੰ ਬੋਰੀਵਲੀ ਸਥਿਤ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਕਈ ਮੁੱਦਿਆਂ ‘ਤੇ ਆਪਣਾ ਪ੍ਰਤੀਕਰਮ ਦੇ ਚੁੱਕੇ ਹਨ । ਅਦਾਕਾਰਾਂ ਦੇ ਖਿਲਾਫ ਵੀ ਉਹ ਅਕਸਰ ਬਿਆਨਬਾਜ਼ੀ ਕਰਦੇ ਰਹਿੰਦੇ ਹਨ ।

KRK aka Kamal Rashid Khan arrested by Mumbai Police, details inside

ਹੋਰ ਪੜ੍ਹੋ : ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਵਿਸ਼ੇਸ – ‘ਗੁਰਬਾਣੀ: ਅਵਤਰਣ ਤੇ ਪ੍ਰਕਾਸ਼’

ਬੀਤੇ ਦਿਨੀਂ ਉਹਨਾਂ ਨੇ ਅਕਸ਼ੇ ਕੁਮਾਰ ਦੇ ਖਿਲਾਫ ਵੀ ਬਿਆਨਬਾਜ਼ੀ ਕੀਤੀ ਸੀ । ਅਕਸ਼ੇ ਦੀਆਂ ਫਲਾਪ ਫ਼ਿਲਮਾਂ ਨੂੰ ਲੈ ਕੇ ਉਨ੍ਹਾਂ ਨੇ ਤੰਜ਼ ਕੱਸਿਆ ਸੀ । ਇਸ ਤੋਂ ਇਲਾਵਾ ਮੀਕਾ ਸਿੰਘ ਦੇ ਨਾਲ ਵੀ ਉਸ ਦਾ ਵਿਵਾਦ ਰਿਹਾ । ਮੀਕਾ ਸਿੰਘ ਨੇ ਆਪਣੇ ਗੀਤ ‘ਕੇ ਆਰ ਕੇ ਕੁੱਤਾ’ ਦੇ ਰਾਹੀਂ ਉਸ ਨੂੰ ਜਵਾਬ ਦਿੱਤਾ ਸੀ ।

ANI Tweet - image From Twitter

ਵਿਵਾਦਿਤ ਟਵੀਟ ‘ਚ ਕੀ ਕਿਹਾ ਗਿਆ ਸੀ । ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ । ਫ਼ਿਲਹਾਲ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰਨ ‘ਚ ਜੁਟੀ ਹੋਈ ਹੈ । ਉਸ ਨੇ ਹਾਲ ਹੀ ‘ਚ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਵੀ ਟਵੀਟ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network