ਕੇ ਆਰ ਕੇ ਨੇ ਵੇਚਿਆ ਮੀਕਾ ਸਿੰਘ ਦੇ ਸਟੂਡੀਓ ਨੇੜਲਾ ਘਰ, ਮੀਕਾ ਸਿੰਘ ਨੇ ਵੀਡੀਓ ਸਾਂਝਾ ਕਰ ਆਖੀ ਇਹ ਗੱਲ

written by Shaminder | June 04, 2021

ਸਲਮਾਨ ਖ਼ਾਨ ਅਤੇ ਕਮਾਲ ਆਰ ਖ਼ਾਨ ਦੇ ਵਿਵਾਦ ਦਰਮਿਆਨ ਆਏ ਮੀਕਾ ਸਿੰਘ ਨੇ ਕੇਆਰਕੇ ‘ਤੇ ਗਾਣਾ ਬਣਾ ਦਿੱਤਾ ਹੈ ।ਇਸ ਗੀਤ ਦੀ ਰਿਕਾਰਡਿੰਗ ਨਾਲ ਜੁੜੇ ਕੰਮ ਕਰਨ ਲਈ ਮੀਕਾ ਸਿੰਘ ਆਪਣੇ ਸਟੂਡੀਓ ਪਹੁੰਚੇ ਸਨ । ਇਸੇ ਸਟੂਡੀਓ ਦੇ ਨਜ਼ਦੀਕ ਕੇਆਰਕੇ ਦਾ ਘਰ ਵੀ ਸੀ । ਜਿਸ ਨੂੰ ਕੇਆਰਕੇ ਵੇਚ ਚੁੱਕੇ ਹਨ । ਮੀਕਾ ਸਿੰਘ ਨੇ ਇਸੇ ਘਰ ਦੇ ਸਾਹਮਣੇ ਖੜੇ ਹੋ ਕੇ ਕਿਹਾ ‘ਬੇਟਾ ਵਾਪਸ ਆ ਜਾ ਮੈਂ ਤੈਨੂੰ ਮਾਰਾਂਗਾ ਨਹੀਂ’।

mika singh Image From Mika singh Instagram
ਹੋਰ ਪੜ੍ਹੋ : ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਕਮਿਸ਼ਨ ਨੇ ਕੀਤਾ ਤਲਬ 
Mika Singh Image From Mika Singh isntagram
ਵਾਇਰਲ ਹੋ ਰਹੇ ਇਸ ਵੀਡੀਓ ‘ਚ ਮੀਕਾ ਸਿੰਘ ਕਹਿ ਰਹੇ ਹਨ ਕਿ ‘ਦੇਖ ਭਾਈ ਮੈਂ ਤੇਰੇ ਘਰ ਦੇ ਸਾਹਮਣੇ ਖੜਿਆ ਹਾਂ।ਛਾਤੀ ਚੌੜੀ ਕਰਕੇ ਖੜਿਆ ਹਾਂ, ਤੂੰ ਜਿੱਥੇ ਕਹਿੰਦਾ ਹੈ ਮਿਲ ਲਵਾਂਗਾ।ਤੂੰ ਸਾਰੀ ਉਮਰ ਮੇਰਾ ਬੇਟਾ ਹੀ ਰਹੇਂਗਾ।ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਹੈ ।ਹੁਣ ਤੇਰੇ ਜਿੰਨੇ ਘਰ ਹਨ ਉਹ ਨਾਂ ਵੇਚੀਂ । ਕਿਉਂਕਿ ਮੇਰੀ ਤੇਰੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ।
mika singh Image From Mika Singh isntagram
ਮੇਰੇ ਤੋਂ ਡਰ ਨਾ, ਮੈਂ ਤੈਨੂੰ ਮਾਰਾਂਗਾ ਨਹੀਂ।ਤੈਨੂੰ ਸਬਕ ਸਿਖਾਉਣਾ ਸੀ, ਪਰ ਏਨਾ ਵੱਡਾ ਨਹੀਂ ਕਿ ਤੂੰ ਆਪਣਾ ਘਰ ਹੀ ਵੇਚ ਕੇ ਚਲਾ ਜਾਏਂ। ਆਖਿਰਕਾਰ ਤੂੰ ਮੇਰਾ ਗੁਆਂਢੀ ਹੈਂ’।
 
View this post on Instagram
 

A post shared by Shudh Manoranjan (@shudhmanoranjan)

ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ‘ਤੇ ਨੈਗਟਿਵ ਰਿਵਿਊ ਦੇ ਕਾਰਨ ਕੇ ਆਰ ਕੇ ਨੂੰ ਸਲਮਾਨ ਨੇ ਨੋਟਿਸ ਭੇਜ ਦਿੱਤਾ ਜਦੋਂ ਮੀਕਾ ਨੇ ਸਲਮਾਨ ਦਾ ਪੱਖ ਲਿਆ ਤਾਂ ਕੇ ਆਰ ਕੇ ਨੇ ਉਸ ਨੂੰ ਚਿਰਕੁਟ ਗਾਇਕ ਦੱਸਿਆ ਸੀ । ਇਸ ਤੋਂ ਬਾਅਦ ਦੋਨਾਂ ਦਾ ਵਿਵਾਦ ਸ਼ੁਰੂ ਹੋ ਗਿਆ ।  

0 Comments
0

You may also like