ਜੇਲ ਤੋਂ ਬਾਹਰ ਆਉਂਦੇ ਹੀ ਕੇ.ਆਰ.ਕੇ ਦੇ ਬਦਲੇ ਤੇਵਰ, 12 ਦਿਨਾਂ ਬਾਅਦ ਟਵਿੱਟਰ 'ਤੇ ਐਕਟਿਵ ਹੋ ਕੇ ਕੱਢੀ ਭੜਾਸ

Written by  Lajwinder kaur   |  September 11th 2022 01:32 PM  |  Updated: September 11th 2022 01:27 PM

ਜੇਲ ਤੋਂ ਬਾਹਰ ਆਉਂਦੇ ਹੀ ਕੇ.ਆਰ.ਕੇ ਦੇ ਬਦਲੇ ਤੇਵਰ, 12 ਦਿਨਾਂ ਬਾਅਦ ਟਵਿੱਟਰ 'ਤੇ ਐਕਟਿਵ ਹੋ ਕੇ ਕੱਢੀ ਭੜਾਸ

Kamaal R Khan aka KRK tweets ‘I am back for my vengeance’:  ਐਕਟਰ ਅਤੇ ਫਿਲਮ ਆਲੋਚਕ ਕਮਰ ਆਰ ਖਾਨ ਉਰਫ ਕਮਲ ਰਾਸ਼ਿਦ ਖਾਨ ਉਰਫ ਕੇਆਰਕੇ ਜੇਲ ਤੋਂ ਬਾਹਰ ਆ ਗਏ ਹਨ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਮੁੰਬਈ ਪੁਲਿਸ ਨੇ ਅਕਸ਼ੇ ਕੁਮਾਰ ਦੀ ਫ਼ਿਲਮ 'ਲਕਸ਼ਮੀ ਬੰਬ' 'ਤੇ ਵਿਵਾਦਿਤ ਟਿੱਪਣੀ ਕਰਨ ਲਈ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਕੇ.ਆਰ.ਕੇ ਉੱਤੇ ਇੱਕ ਜਿੰਮ ਟ੍ਰੇਨਰ ਨੇ ਵੀ ਛੇੜਛਾੜ ਦਾ ਇਲਜ਼ਾਮ ਲਗਾਇਆ ਸੀ। ਪਰ ਹੁਣ ਉਹ ਬਾਹਰ ਹੈ ਅਤੇ ਆਉਂਦੇ ਹੀ ਟਵਿੱਟਰ 'ਤੇ ਸਰਗਰਮ ਹੋ ਗਿਆ। ਉਨ੍ਹਾਂ ਨੇ ਇੱਕ ਜ਼ਬਰਦਸਤ ਟਵੀਟ ਵੀ ਕੀਤਾ ਹੈ।

ਹੋਰ ਪੜ੍ਹੋ : ਫ਼ਿਲਮ ਬ੍ਰਹਮਾਸਤਰ 'ਚੋਂ ਰਣਬੀਰ-ਆਲੀਆ ਦਾ 'ਚਿਕਨੀ ਚਮੇਲੀ' 'ਤੇ ਡਾਂਸ ਕਰਨ ਵਾਲਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ- ‘ਕੈਟਰੀਨਾ ਤੋਂ ਮੰਗੋ ਮਾਫੀ’

Kamaal R Khan Image Source: Twitter

ਦਰਅਸਲ ਕੇ.ਆਰ.ਕੇ ਨੂੰ ਸਾਲ 2020 ਵਿੱਚ ਕੀਤੇ ਗਏ ਦੋ ਵੱਖ-ਵੱਖ ਟਵੀਟਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਅਕਸ਼ੇ ਕੁਮਾਰ ਅਤੇ ਫਿਲਮ ਨਿਰਮਾਤਾ ਰੋਮ ਗੋਪਾਲ ਵਰਮਾ 'ਤੇ ਵਿਵਾਦਿਤ ਗੱਲਾਂ ਲਿਖੀਆਂ ਸਨ। ਇਸ ਦੇ ਨਾਲ ਹੀ ਸਾਲ 2021 ਵਿੱਚ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ ਛੇੜਛਾੜ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਖੈਰ, ਹੁਣ ਉਨ੍ਹਾਂ ਨੇ ਆਉਂਦੇ ਹੀ ਟਵੀਟ ਕਰ ਦਿੱਤਾ ਹੈ। ਲਿਖਿਆ ਹੈ- ‘ਮੈਂ ਆਪਣਾ ਬਦਲਾ ਲੈਣ ਆਇਆ ਹਾਂ’।

Image Source: Twitter

ਦੱਸ ਦੇਈਏ ਕਿ ਕੇ.ਆਰ.ਕੇ ਨੂੰ 2021 ਵਿੱਚ ਛੇੜਛਾੜ ਮਾਮਲੇ ਵਿੱਚ ਸਥਾਨਕ ਅਦਾਲਤ ਨੇ 6 ਸਤੰਬਰ ਨੂੰ ਰਿਹਾਅ ਕੀਤਾ ਸੀ। ਪਰ ਵਿਵਾਦਤ ਮਾਮਲੇ ਵਿੱਚ ਉਸ ਨੂੰ 8 ਸਤੰਬਰ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਅਭਿਨੇਤਾ ਦੇ ਬੇਟੇ ਫੈਜ਼ਲ ਕਮਲ ਨੇ ਟਵੀਟ ਕਰਕੇ ਕਿਹਾ ਸੀ ਕਿ ਉਸਦੇ ਪਿਤਾ ਦੀ ਜਾਨ ਨੂੰ ਖਤਰਾ ਹੈ, ਜਿਸ ਕਰਕੇ ਉਸ ਨੇ ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਅਤੇ ਰਿਤੇਸ਼ ਦੇਸ਼ਮੁਖ ਤੋਂ ਮਦਦ ਵੀ ਮੰਗੀ ਸੀ।

Image Source: Twitter

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network