ਕੇ ਐੱਸ ਮੱਖਣ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਮੇਰਾ ਸਰਦਾਰ’, ਪੋਸਟਰ ਆਇਆ ਸਾਹਮਣੇ

Written by  Lajwinder kaur   |  August 27th 2019 03:58 PM  |  Updated: August 27th 2019 03:58 PM

ਕੇ ਐੱਸ ਮੱਖਣ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਮੇਰਾ ਸਰਦਾਰ’, ਪੋਸਟਰ ਆਇਆ ਸਾਹਮਣੇ

ਪੰਜਾਬੀ ਗਾਇਕ ਕੇ ਐੱਸ ਮੱਖਣ ਆਪਣਾ ਨਵਾਂ ਗੀਤ ‘ਮੇਰਾ ਸਰਦਾਰ’ ਲੈ ਕੇ ਆ ਰਹੇ ਹਨ। ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। 'ਮੇਰਾ ਸਰਦਾਰ' ਗਾਣੇ ਨੂੰ ਕੇ ਐੱਸ ਮੱਖਣ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਤੇ ਗਾਇਕੀ ‘ਚ ਸਾਥ ਦੇਣਗੇ ਗਾਇਕਾ ਗੁਰਹੀਰ ਕੌਰ।

ਹੋਰ ਵੇਖੋ:ਗੈਰੀ ਸੰਧੂ ਦੇ ਨਵੇਂ ਗੀਤ ‘ਲਾਈਕ ਯੂ’ ਦਾ ਟੀਜ਼ਰ ਆਇਆ ਸਾਹਮਣੇ, ਗੈਰੀ ਸੰਧੂ ਨਾਲ ਨਜ਼ਰ ਆਉਣਗੇ ਮਨਪ੍ਰੀਤ ਤੂਰ, ਦੇਖੋ ਵੀਡੀਓ

ਇਹ ਗਾਣਾ ਵੀ. ਐੱਸ. ਰਿਕਾਰਡਸ ਤੇ ਕਾਲਾ ਨਿਜ਼ਾਮਪੁਰੀ ਹੋਰਾਂ ਦੀ ਪੇਸ਼ਕਸ਼ ਹੈ। ਕੇ.ਐੱਸ ਮੱਖਣ ਦਾ ਇਹ ਨਵਾਂ ਗੀਤ 28 ਅਗਸਤ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ।

ਜੇ ਗੱਲ ਕਰੀਏ ਕੇ.ਐੱਸ ਮੱਖਣ ਦੇ ਕੰਮ ਦੀ ਤਾਂ ਉਨ੍ਹਾਂ ਦਾ ਹਾਲ ਹੀ 'ਚ ਸੂਰਮੇ ਨਾਂਅ ਦਾ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਉਹ ਇਸ ਤੋਂ ਪਹਿਲਾਂ ਵੀ ਮਿੱਤਰਾਂ ਦੀ ਮੋਟਰ, ਗੱਭਰੂ ਟੌਪ ਦਾ, ਫਾਈਟ, ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ, ਨਹੀਂ ਚੱਲਣੀ ਬਦਮਾਸ਼ੀ, ਜੱਟ ਵਰਗਾ ਯਾਰ, ਪਾ ਬੋਲੀ ਸੋਹਣਿਆਂ ਵੇ, ਵਰਗੇ ਕਈ ਹਿੱਟ ਗਾਣਿਆਂ ਦੇ ਚੁੱਕੇ ਨੇ ਜਿਨ੍ਹਾਂ ਨੂੰ ਅੱਜ ਵੀ ਲੋਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਧਾਰਮਿਕ ਗਾਣੇ ਵੀ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network