
ਕੇ ਐੱਸ ਮੱਖਣ (KS Makhan) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕੇ ਐੱਸ ਮੱਖਣ ਨੂੰ ਕੈਨੇਡਾ ਪੁਲਿਸ (Canada Police) ਹੱਥਕੜੀ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ । ਵਾਇਰਲ ਹੋ ਰਹੇ ਵੀਡੀਓ ‘ਚ ਦੱਸਿਆ ਜਾ ਰਿਹਾ ਹੈ ਕਿ ਕੇ ਐੱਸ ਮੱਖਣ ਨੂੰ ਕੈਨੇਡਾ ਪੁਲਿਸ ਨੇ ਗੰਨ ਵਾਇਲੈਂਸ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਪਰ ਇਸ ਵੀਡੀਓ ਦੀ ਸੱਚਾਈ ਕੀ ਹੈ ਇਹ ਕੋਈ ਨਹੀਂ ਜਾਣਦਾ ।

ਹੋਰ ਪੜ੍ਹੋ : ਬਿੱਗ ਬੌਸ ਦੇ ਫਿਨਾਲੇ ਤੋਂ ਬਾਅਦ ਪ੍ਰੇਸ਼ਾਨ ਦਿਖੇ ਕਰਣ ਕੁੰਦਰਾ, ਵੀਡੀਓ ਹੋ ਰਿਹਾ ਵਾਇਰਲ
ਕੇ ਐੱਸ ਮੱਖਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।‘ਡੌਲਿਆਂ ‘ਚ ਜਾਨ’, ‘ਕੱਚੀਆਂ ਕੰਧਾਂ ਨਾ ਟੱਪ ਨੀ’, ‘ਵਿੱਲ ਪਾਵਰ’, ‘ਜੱਟ ਵਰਗਾ’, ‘ਸਿਰ ਕੱਢਵੇਂ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
ਕੁਝ ਸਮਾਂ ਪਹਿਲਾਂ ਉਹ ਉਸ ਸਮੇਂ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਸਿੱਖੀ ਸਰੂਪ ਨੂੰ ਛੱਡਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਸੀ ।ਕੇ ਐੱਸ ਮੱਖਣ ਆਪਣੇ ਵੱਖਰੇ ਅੰਦਾਜ਼ ਅਤੇ ਗੀਤ ਸ਼ੈਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਹੁਣ ਇਹ ਵੀਡੀਓ ਕੇ ਐੱਸ ਮੱਖਣ ਦੇ ਕਿਸੇ ਗੀਤ ਦੇ ਸ਼ੂਟ ਦਾ ਵੀਡੀਓ ਹੈ ਜਾਂ ਫਿਰ ਸੱਚਮੁੱਚ ਹੀ ਗਾਇਕ ਦੀ ਗ੍ਰਿਫਤਾਰੀ ਹੋਈ ਹੈ ਇਸ ਦੀ ਪੁਸ਼ਟੀ ਤਾਂ ਕੋਈ ਆਫੀਸ਼ੀਅਲ ਜਾਣਕਾਰੀ ਤੋਂ ਬਾਅਦ ਹੀ ਸਾਹਮਣੇ ਆਏਗੀ ।
View this post on Instagram