ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਗੀਤ ‘ਕੁੜੀਆਂ ‘ਤੇ ਕੂੰਜਾਂ’ ਹੋਵੇਗਾ ਰਿਲੀਜ਼

Written by  Shaminder   |  April 04th 2020 12:59 PM  |  Updated: April 04th 2020 12:59 PM

ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਗੀਤ ‘ਕੁੜੀਆਂ ‘ਤੇ ਕੂੰਜਾਂ’ ਹੋਵੇਗਾ ਰਿਲੀਜ਼

ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ ਗੀਤ ‘ਕੁੜੀਆਂ ‘ਤੇ ਕੂੰਜਾਂ’ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੇ ਬੋਲ ਸਮਰ ਮਾਵੀ ਨੇ ਲਿਖੇ ਹਨ ਜਦੋਂਕਿ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਗੀਤ ਧੀਆਂ ਦੇ ਆਲੇ-ਦੁਆਲੇ ਘੁੰਮਦਾ ਹੈ ਕਿ ਧੀਆਂ ਤਾਂ ਪਰਾਇਆ ਧੰਨ ਹੁੰਦੀਆਂ ਨੇ ਅਤੇ ਉਨ੍ਹਾਂ ਨੇ ਇੱਕ ਦਿਨ ਆਪਣੇ ਸਹੁਰੇ ਘਰ ਚਲੇ ਜਾਣਾ ਹੈ ।

ਜਿਸ ਤਰ੍ਹਾਂ ਕੂੰਜਾਂ ਆਪਣੇ ਖਾਣੇ ਲਈ ਉਡਾਰੀ ਮਾਰਦੀਆਂ ਹਨ, ਇਸੇ ਤਰ੍ਹਾਂ ਇੱਕ ਕੁੜੀਆਂ ਵੀ ਆਪਣੇ ਸਹੁਰੇ ਘਰ ਲਈ ਉਡਾਰੀ ਮਾਰ ਜਾਂਦੀਆਂ ਹਨ । ਇੱਕ ਪਾਸੇ ਧੀ ਨੂੰ ਵਿਆਹੁਣ ਦੀ ਮਾਪਿਆਂ ਦੇ ਦਿਲ ‘ਚ ਖੁਸ਼ੀ ਹੁੰਦੀ ਹੈ ਤਾਂ ਦੂਜੇ ਪਾਸੇ ਧੀ ਦੇ ਘਰੋਂ ਟੁਰ ਜਾਣ ‘ਤੇ ਦੁੱਖ ਵੀ ਹੁੰਦਾ ਹੈ ।

Sudesh Kumari Song Sudesh Kumari Song

ਫਿਲਹਾਲ ਇਸ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ ਜਿਸ ‘ਚ ਧੀ ਦੀ ਡੋਲੀ ਨੂੰ ਜਾਂਦੇ ਹੋਏ ਵਿਖਾਇਆ ਗਿਆ ਹੈ । ਪੂਰਾ ਗੀਤ ਤੁਸੀਂ ਪੀਟੀਸੀ ਪੰਜਾਬੀ ‘ਤੇ 7 ਅਪ੍ਰੈਲ ਨੂੰ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network