Advertisment

ਮਸ਼ਹੂਰ ਅਦਾਕਾਰ ਕੁਲਭੂਸ਼ਣ ਖਰਬੰਦਾ ਦੀ ਧੀ ਦਾ ਵਿਆਹ ,ਜਸਬੀਰ ਜੱਸੀ ਨੇ ਦਿੱਤੀ ਵਧਾਈ ਵੇਖੋ ਤਸਵੀਰਾਂ 

author-image
By Shaminder
New Update
ਮਸ਼ਹੂਰ ਅਦਾਕਾਰ ਕੁਲਭੂਸ਼ਣ ਖਰਬੰਦਾ ਦੀ ਧੀ ਦਾ ਵਿਆਹ ,ਜਸਬੀਰ ਜੱਸੀ ਨੇ ਦਿੱਤੀ ਵਧਾਈ ਵੇਖੋ ਤਸਵੀਰਾਂ 
Advertisment
ਆਪਣੇ ਜ਼ਮਾਨੇ 'ਚ ਮਸ਼ਹੂਰ ਰਹੇ ਅਦਾਕਾਰ ਕੁਲਭੂਸ਼ਣ ਖਰਬੰਦਾ ਦੀ ਧੀ ਸ਼ਰੂਤੀ ਖਰਬੰਦਾ ਦਾ ਵਿਆਹ ਰੋਹਿਤ ਨਵਲ ਦੇ ਨਾਲ ਹੋ ਗਿਆ । ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਨੇ । ਦੋਨਾਂ ਨੇ ਉਮੇਦ ਭਵਨ 'ਚ ਸੱਤ ਫੇਰੇ ਲਏ ਇਸ ਤੋਂ ਬਾਅਦ ਹਮੇਸ਼ਾ ਲਈ ਦੋਵੇਂ ਇੱਕ ਦੂਜੇ ਦੇ ਹੋ ਗਏ । ਜਸਬੀਰ ਜੱਸੀ ਨੇ ਦੋਨ੍ਹਾਂ ਨੂੰ ਵਿਆਹ ਦੀ ਵਧਾਈ ਦਿੱਤੀ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ਰੂਤੀ ਖਰਬੰਦਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਹੋਰ ਵੇਖੋ : ਗੁਲਾਬੀ ਪੱਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਉਣਗੇ ਗੋਲਡਨ ਸਾਫੇ ‘ਚ, ਦੇਖੋ ਵੀਡਿਓ
Advertisment
https://www.instagram.com/p/Brhd0z_hC7Y/ ਕੁਲਭੂਸ਼ਣ ਖਰਬੰਦਾ ਦੀ ਧੀ ਦੇ ਵਿਆਹ 'ਤੇ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਜੋਧਪੁਰ ਪਹੁੰਚੀਆਂ ਹੋਈਆਂ ਸਨ । ਇਸ ਵਿਆਹ ਸਮਾਰੋਹ 'ਚ ਹਾਰਡੀ ਸੰਧੂ ਨੇ ਆਪਣੇ ਗੀਤਾਂ ਨਾਲ ਸਮਾ ਬੰੰਨਿਆ । https://www.instagram.com/p/BrhBEbSgSWX/ ਦੱਸ ਦਈਏ ਕਿ ਦੋਨਾਂ ਨੇ ਇਸੇ ਸਾਲ ਅਗਸਤ 'ਚ ਆਪਣੇ ਮੰਗਣੇ ਦਾ ਐਲਾਨ ਕੀਤਾ ਸੀ । ਪੇਸ਼ੇ ਤੋਂ ਜਿਊਲਰੀ ਡਿਜ਼ਾਇਨਰ ਸ਼ਰੂਤੀ ਖਰਬੰਦਾ ਨੇ ਰੋਹਿਤ ਨਵਲ ਨਾਲ ਵਿਆਹ ਰਚਾਇਆ । publive-image ਉਮੇਦ ਭਵਨ 'ਚ ਹੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਹੋਇਆ ਸੀ ਅਤੇ ਹੁਣ ਮੁੜ ਤੋਂ ਇੱਕ ਹੋਰ ਸੈਲੀਬਰੇਟੀਜ਼ ਦੇ ਵਿਆਹ ਦਾ ਗਵਾਹ ਇਹ ਪੈਲੇਸ ਬਣਿਆ ਹੈ । ਬਾਲੀਵੁੱਡ ਦੇ ਮੁੱਖ ਕਲਾਕਾਰਾਂ 'ਚ ਮੰਨੇ ਜਾਣ ਵਾਲੇ ਕੁਲਭੂਸ਼ਣ ਖਰਬੰਦਾ ਨੂੰ ਅਮਿਤਾਭ ਅਤੇ ਸ਼ਤਰੂਘਨ ਦੀ ਫਿਲਮ 'ਸ਼ਾਨ' 'ਚ ਖਲਨਾਇਕ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ।ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਹੁਣ ਵੀ ਉਹ ਮਣੀਕਰਣਿਕਾ ਦਾ ਕੁਈਨ ਆਫ ਝਾਂਸੀ 'ਚ ਕਿਰਦਾਰ ਨਿਭਾ ਰਹੇ ਨੇ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment