ਕੁਲਬੀਰ ਝਿੰਜਰ ਲੈ ਕੇ ਆ ਰਹੇ ਨੇ ਆਪਣੀ ਪੰਜਵੀਂ ਮਿਊਜ਼ਿਕ ਐਲਬਮ, ਗਾਇਕ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸ਼ੇਅਰ ਕੀਤੀ S͙T͙I͙L͙L͙ A͙R͙O͙U͙N͙D͙ ਦੀ ਪਹਿਲੀ ਝਲਕ

written by Lajwinder kaur | November 19, 2020

ਪੰਜਾਬੀ ਗਾਇਕ ਕੁਲਬੀਰ ਝਿੰਜਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਚੰਗੀ ਖਬਰ ਦਿੱਤੀ ਹੈ । ਉਹ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ । inside pic of kulbir jhinjar ਹੋਰ ਪੜ੍ਹੋ : ਗੀਤਾ ਜ਼ੈਲਦਾਰ ਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ ‘100 METER’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
ਉਨ੍ਹਾਂ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਦੀ ਪਹਿਲੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਤਿ ਸ਼੍ਰੀ ਅਕਾਲ ਜੀ, ਹੁਣ ਤੱਕ ਚਾਰ ਐਲਬਮ, ਵਿਹਲੀ ਜਨਤਾ, ਰਾਖਵਾਂ ਕੋਟਾ, ਸਰਦਾਰਨੀ, mustachers ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਤੇ ਹੁਣ ਆਪਣੀ ਪੰਜਵੀਂ ਐਲਬਮ ਜਲਦ ਆ ਰਹੀ ਹੈ  ”S͙T͙I͙L͙L͙ A͙R͙O͙U͙N͙D͙" . ਉਮੀਂਦ ਕਰਦਾ ਹਾਂ ਤੁਸੀਂ ਪਿਆਰ ਦੇਵੋਗੇ ਇਸ ਐਲਬਮ ਨੂੰ ਵੀ । ਧੰਨਵਾਦ’ kulbir jhinjar instagram post ਦਰਸ਼ਕ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਨੇ । ਫੈਨਜ਼ ਕਮੈਂਟਸ ਕਰਕੇ ਝਿੰਜਰ ਨੂੰ ਮੁਬਾਰਕਾਂ ਦੇ ਰਹੇ ਨੇ । ਇਸ ਐਲਬਮ ‘ਚ ਗੀਤ ਲਿਖੇ ਨੇ ਖੁਦ ਕੁਲਬੀਰ ਝਿੰਜਰ, ਤਰਸੇਮ ਜੱਸੜ, ਲਾਲੀ ਮੁੰਡੀ ਹੋਰਾਂ ਨੇ ਤੇ ਮਿਊਜ਼ਿਕ ਹੋਵੇਗਾ ਦੀਪ ਜੰਡੂ ਦਾ ।   kulbir and tarsem

0 Comments
0

You may also like