ਗਾਇਕ ਕੁਲਬੀਰ ਝਿੰਜਰ ਵੀ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਨਾਲ ਫ਼ਿਲਮੀ ਦੁਨੀਆਂ 'ਚ ਅਜ਼ਮਾਏਗਾ ਕਿਸਮਤ

Written by  Aaseen Khan   |  August 05th 2019 11:57 AM  |  Updated: August 05th 2019 11:57 AM

ਗਾਇਕ ਕੁਲਬੀਰ ਝਿੰਜਰ ਵੀ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਨਾਲ ਫ਼ਿਲਮੀ ਦੁਨੀਆਂ 'ਚ ਅਜ਼ਮਾਏਗਾ ਕਿਸਮਤ

ਕੁਲਬੀਰ ਝਿੰਜਰ ਜਿੰਨ੍ਹਾਂ ਨੇ 2012 'ਚ ਗੀਤ 'ਅੱਜ ਕਾਲਜ ਦੀ ਫ਼ੇਰ ਯਾਦ ਆਈ' ਨਾ ਡੈਬਿਊ ਕੀਤਾ ਸੀ। ਉਹਨਾਂ ਦੇ ਪਹਿਲੇ ਹੀ ਗੀਤ ਨੂੰ ਦਰਸ਼ਕਾਂ ਵੱਲੋਂ ਬੇਹੱਦ ਮਕਬੂਲੀਅਤ ਮਿਲੀ। ਉਸ ਤੋਂ ਬਾਅਦ ਕੁਲਬੀਰ ਝਿੰਜਰ ਦੀ ਗਾਇਕੀ ਦਾ ਸਫ਼ਰ ਤਾਂ ਸ਼ਾਨਦਾਰ ਰਿਹਾ ਹੈ ਅਤੇ ਕਈ ਹਿੱਟ ਗੀਤ ਗਾਏ ਅਤੇ ਲਿਖੇ। ਹੁਣ ਕੁਲਬੀਰ ਝਿੰਜਰ ਇੱਕ ਨਵਾਂ ਅਧਿਆਏ ਲਿਖਣ ਜਾ ਰਹੇ ਹਨ ਫ਼ਿਲਮ 'ਜੱਗਾ ਜਗਰਾਵਾਂ ਜੋਗਾ' ਦੇ ਨਾਲ।

ਜੀ ਹਾਂ ਉਹਨਾਂ ਦੀ ਬੇਬਿਊ ਮੂਵੀ ਜੱਗਾ ਜਗਰਾਵਾਂ ਜੋਗਾ ਜਿਸ ਰਾਹੀਂ ਕੁਲਬੀਰ ਝਿੰਜਰ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਉਹਨਾਂ ਦੀ ਇਹ ਫ਼ਿਲਮ ਇਸੇ ਸਾਲ 27 ਸਤੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਨੂੰ ਸ਼ੈਰੀ ਉੱਪਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਨੂੰ ਰਾਜਨ ਬੱਤਰਾ, ਗੁਰਪ੍ਰੀਤ ਸਿੰਘ ਭੁੱਲਰ ਬਲਜੀਤ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ ।

ਹੋਰ ਵੇਖੋ : ਸਿੰਘਮ ਦੇ 8 ਸਾਲ ਪੂਰੇ ਹੋਣ 'ਤੇ ਬਾਲੀਵੁੱਡ ਤੇ ਪੰਜਾਬੀ ਸਿੰਘਮ ਹੋਏ ਇਕੱਠੇ

ਕੁਲਬੀਰ ਝਿੰਜਰ ਦੀ ਫ਼ਿਲਮ ਦਾ ਟਰੇਲਰ ਵੀ ਕੁਝ ਮਹੀਨੇ ਪਹਿਲਾਂ ਸਾਹਮਣੇ ਆ ਚੁੱਕਿਆ ਹੈ ਅਤੇ ਹੁਣ ਰਿਲੀਜ਼ ਤਰੀਕ 'ਚ ਵੀ ਬਦਲਾਅ ਕੀਤਾ ਗਿਆ ਹੈ। ਟਰੇਲਰ ਚ ਤਾਂ ਕੁਲਬੀਰ ਗੈਂਗਸਟਰ ਵਾਲੇ ਅਵਤਾਰ 'ਚ ਨਜ਼ਰ ਆਏ ਸਨ ਤੇ ਜ਼ਬਰਦਸਤ ਅੰਦਾਜ਼ 'ਚ ਲੱਗ ਰਹੇ ਹਨ। ਦੇਖਣਾ ਹੋਵੇਗਾ ਹੁਣ ਗਾਇਕੀ ਤੇ ਗੀਤਕਾਰੀ 'ਚ ਸਫਲਤਾਂ ਤੋਂ ਬਾਅਦ ਕੀ ਕੁਲਬੀਰ ਝਿੰਜਰ ਪਰਦੇ 'ਤੇ ਕਿੰਨ੍ਹਾਂ ਕੁ ਕਾਮਯਾਬ ਹੁੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network