ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਰਾਜ਼, ਦੱਸਿਆ ਕਿਸ ਨੇ ਡਿਪ੍ਰੈਸ਼ਨ 'ਚੋਂ ਬਾਹਰ ਕੱਢਣ ‘ਚ ਕੀਤੀ ਮਦਦ, ਜਲਦ ਲਿਆ ਰਹੇ ਨੇ ਨਵਾਂ ਗੀਤ

Written by  Shaminder   |  September 18th 2020 04:10 PM  |  Updated: September 18th 2020 04:10 PM

ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਰਾਜ਼, ਦੱਸਿਆ ਕਿਸ ਨੇ ਡਿਪ੍ਰੈਸ਼ਨ 'ਚੋਂ ਬਾਹਰ ਕੱਢਣ ‘ਚ ਕੀਤੀ ਮਦਦ, ਜਲਦ ਲਿਆ ਰਹੇ ਨੇ ਨਵਾਂ ਗੀਤ

ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਦੀਆਂ ਕੁਝ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਨੇ । ਉਹ ਸੋਸ਼ਲ ਮੀਡੀਆ ‘ਤੇ ਕਈ ਦਿਨਾਂ ਤੋਂ ਛਾਏ ਹੋਏ ਨੇ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ । ਹਸਨ ਮਾਣਕ  ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਵੀ ਗਾਉਣ ਦਾ ਸ਼ੌਂਕ ਹੈ ਅਤੇ ਉਹ ਜਲਦ ਹੀ ਕੁਝ ਨਵਾਂ ਕਰਨ ਜਾ ਰਹੇ ਨੇ । ਗਾਇਕੀ ਦੀ ਗੁੜ੍ਹਤੀ ਹਸਨ ਮਾਣਕ ਨੂੰ ਉਨ੍ਹਾਂ ਦੇ ਪਰਿਵਾਰ ਚੋਂ ਹੀ ਮਿਲੀ ਹੈ ।

ਹੋਰ ਪੜ੍ਹੋ :ਜੈਜ਼ੀ ਬੀ ਨੇ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ‘ਮਾਣਕ ਦੀਆਂ ਕਲੀਆਂ’ ਗੀਤ ਦੇ ਜ਼ਰੀਏ ਕੀਤਾ ਯਾਦ

hasan manak with Brother hasan manak with Brother

ਕਿਉਂਕਿ ਜਿੱਥੇ ਉਨ੍ਹਾਂ ਦੇ ਨਾਨਾ ਜੀ ਕੁਲਦੀਪ ਮਾਣਕ ਕਲੀਆਂ ਦੇ ਬਾਦਸ਼ਾਹ ਅਖਵਾਉਂਦੇ ਸਨ। ਉੱਥੇ ਹੀ ਉਨ੍ਹਾਂ ਦੀ ਮਾਂ ਵੀ ਗਾਉਂਦੀ ਹੈ ਅਤੇ ਨਾਨੇ ਤੇ ਮਾਂ ਤੋਂ ਹੀ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇ ਹਨ ।

hasan manak with grand ma hasan manak with grand ma

ਇੰਟਰਵਿਊ ਦੌਰਾਨ ਜਦੋਂ ਪੁੱਛਿਆ ਗਿਆ ਕਿ ਹੁਣ ਤੱਕ ਉਹ ਕਿੱਥੇ ਸਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸਨ ਅਤੇ ਘਰ ‘ਚ ਹੀ ਸਨ । ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਸੁਖਵੰਤ ਸੁੱਖੀ ਆਏ ਜਿਨ੍ਹਾਂ ਨੇ ਕੁਲਦੀਪ ਮਾਣਕ ਦੇ ਨਾਲ ਕਈ ਗਾਣੇ ਗਾਏ ਹਨ, ਉਨ੍ਹਾਂ ਨੇ ਹੀ ਇਸ ਬਿਮਾਰੀ 'ਚੋਂ ਉੱਭਰਨ ‘ਚ ਉਨ੍ਹਾਂ ਦੀ ਮਦਦ ਕੀਤੀ ਹੈ ।

Hasan Manak Hasan Manak

ਉਨ੍ਹਾਂ ਵੱਲੋਂ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਉਹ ਮੀਡੀਆ ‘ਚ ਆਏ ਹਨ ਅਤੇ ਜਲਦ ਹੀ ਸੁਖਵੰਤ ਸੁੱਖੀ ਉਨ੍ਹਾਂ ਦੇ ਲਈ ਅਮਰੀਕਾ ਤੋਂ ਆ ਰਹੇ ਨੇ । ਜਿਸ ਤੋਂ ਬਾਅਦ ਜਲਦ ਹੀ ਉਹ ਕੋਈ ਨਵਾਂ ਪ੍ਰਾਜੈਕਟ ਸਰੋਤਿਆਂ ਦੇ ਰੁਬਰੂ ਕਰਨਗੇ, ਜਲਦ ਹੀ ਉਨ੍ਹਾਂ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network