ਕੈਨੇਡਾ ਡੇ 'ਤੇ ਅਦਾਕਾਰਾ ਕੁਲਰਾਜ ਰੰਧਾਵਾ ਨੇ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ 

written by Shaminder | July 02, 2019

ਕੈਨੇਡਾ ਡੇ ਦੇ ਮੌਕੇ ਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਕੁਲਰਾਜ ਰੰਧਾਵਾ ਨੇ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਿੱਚ ਸਾਰੇ ਕੈਨੇਡਾ ਵਾਸੀਆਂ ਨੂੰ ਵਧਾਈ ਦਿੱਤੀ । ਦੱਸ ਦਈਏ ਕਿ ਇੱਕ ਜੁਲਾਈ ਨੂੰ ਸਾਰੇ ਕੈਨੇਡਾ 'ਚ ਛੁੱਟੀ ਮਨਾਈ ਜਾਂਦੀ ਹੈ । ਕੈਨੇਡਾ 'ਚ ਇਸ ਮੌਕੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਲੋਕ ਇਨ੍ਹਾਂ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ । ਹੋਰ ਵੇਖੋ :ਇਹ ਹੈ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ,ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ ! https://www.instagram.com/p/BzYg4ethXNv/ ਇਸ ਦੀ ਸ਼ੁਰੂਆਤ 20 ਜੂਨ 1868 ਦੇ ਦਿਨ ਕੈਨੇਡਾ ਦੇ ਗਵਰਨਰ ਜਨਰਲ ਨੇ ਕਰਵਾਈ ਸੀ । 1897 'ਚ ਕੈਨੇਡਾ ਡੇ ਮਨਾਉਣ ਦੀ ਸ਼ੁਰੂਆਤ ਹੋਈ ਸੀ । ਜਿਸ ਤੋਂ ਬਾਅਦ ਹਰ ਸਾਲ ਇੱਕ ਜੁਲਾਈ ਨੂੰ ਇਸ ਦਿਵਸ ਨੂੰ ਕੈਨੇਡਾ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ । https://www.instagram.com/p/BzYqFNOB3rK/ ਦੱਸ ਦਈਏ ਕਿ 1917 ਅਤੇ 1927 'ਚ ਕਿਸੇ ਵੀ ਸਾਲ ਨੂੰ ਅਧਿਕਾਰਕ ਤੌਰ 'ਤੇ ਨਹੀਂ ਮਨਾਇਆ ਗਿਆ ਪਰ ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਹੀ ਇਸ ਨੂੰ ਨਾਂ ਸਿਰਫ਼ ਧੂਮਧਾਮ ਨਾਲ ਮਨਾਇਆ ਜਾਣ ਲੱਗਿਆ ਬਲਕਿ ਇਸ ਦਿਨ ਛੁੱਟੀ ਦਾ ਵੀ ਐਲਾਨ ਕੀਤਾ ਗਿਆ । https://www.instagram.com/p/BzZVWzyhnNu/

0 Comments
0

You may also like