ਕੁਲਰਾਜ ਰੰਧਾਵਾ ਲੈ ਰਹੇ ਨੇ ਮੈਕਸੀਕੋ 'ਚ ਛੁੱਟੀਆਂ ਦਾ ਅਨੰਦ, ਵੀਡੀਓ ਕੀਤਾ ਸਾਂਝਾ

written by Lajwinder kaur | February 12, 2020

ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਤੇ ਬਾਕਮਾਲ ਐਕਟਰੈੱਸ ਕੁਲਰਾਜ ਰੰਧਾਵਾ ਏਨੀਂ ਦਿਨੀਂ ਛੁੱਟੀਆਂ ਦਾ ਲੁਤਫ਼ ਲੈ ਰਹੇ ਨੇ। ਜੀ ਹਾਂ ਉਹ ਆਪਣੇ ਕੰਮਕਾਜਾਂ ਤੋਂ ਕੁਝ ਦਿਨਾਂ ਦਾ ਬ੍ਰੇਕ ਲੈ ਕੇ ਵਿਦੇਸ਼ੀ ਸੈਰਸਪਾਟੇ ਉੱਤੇ ਗਏ ਹੋਏ ਹਨ। ਉਹ ਮੈਕਸੀਕੋ ‘ਚ ਆਪਣੀ ਛੁੱਟੀਆਂ ਦਾ ਅਨੰਦ ਲੈ ਰਹੇ ਨੇ।

ਹੋਰ ਵੇਖੋ:ਮਲਾਇਕਾ ਅਰੋੜਾ ਨੇ ਆਪਣੀ ਜਨਮ ਦਿਨ ਦੀ ਪਾਰਟੀ ‘ਚ ਹੌਟ ਡਾਂਸ ਨਾਲ ਲੁੱਟਿਆ ਮੇਲਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿੱਥੇ ਉਹ ਮੈਕਸੀਕੋ ਦੀਆਂ ਮਨਮੋਹਕ ਥਾਵਾਂ ਤੇ ਝੀਲਾਂ ਦਾ ਲੁਤਫ਼ ਉਠਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਦੀ ਇਨ੍ਹਾਂ ਫੋਟੋਆਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਕੁਲਰਾਜ ਰੰਧਾਵਾ ਦੇ ਕੰਮ ਦੀ ਤਾਂ ਉਹ ਪਿਛਲੇ ਸਾਲ ਬਿਨੂੰ ਢਿੱਲੋਂ ਦੇ ਨਾਲ ‘ਨੌਕਰ ਵਹੁਟੀ ਦਾ’ ‘ਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਵੀ ਉਹ ‘ਤੇਰਾ ਮੇਰਾ ਕੀ ਰਿਸ਼ਤਾ’, ‘ਮੰਨਤ’, ‘ਨਿਧੀ ਸਿੰਘ’ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।  

0 Comments
0

You may also like