Advertisment

ਕੁਲਰਾਜ ਰੰਧਾਵਾ ਦੀ ਸਾਦਗੀ ਆ ਰਹੀ ਹੈ ਸਭ ਨੂੰ ਪਸੰਦ, ਗੋਢਿਆਂ ਭਾਰ ਹੋ ਕੇ ਮਾਨ ਸਾਹਿਬ ਨਾਲ ਖਿਚਵਾਈ ਤਸਵੀਰ

author-image
By Lajwinder kaur
New Update
ਕੁਲਰਾਜ ਰੰਧਾਵਾ ਦੀ ਸਾਦਗੀ ਆ ਰਹੀ ਹੈ ਸਭ ਨੂੰ ਪਸੰਦ, ਗੋਢਿਆਂ ਭਾਰ ਹੋ ਕੇ ਮਾਨ ਸਾਹਿਬ ਨਾਲ ਖਿਚਵਾਈ ਤਸਵੀਰ
Advertisment
ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਜੋ ਕਿ ਹਾਲ ਹੀ ਲੰਮੇ ਅਰਸੇ ਤੋਂ ਬਾਅਦ ਵੱਡੇ ਪਰਦੇ ਉੱਤੇ ਨਜ਼ਰ ਆਏ ਨੇ। ਜੀ ਹਾਂ ਉਹ ਬਿੰਨੂ ਢਿੱਲੋਂ ਨਾਲ ਨੌਕਰ ਵਹੁਟੀ ਫ਼ਿਲਮ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ। ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ਦੀ ਸਫਲਤਾ ਤੋਂ ਬਾਅਦ ਕੁਲਰਾਜ ਰੰਧਾਵਾ ਏਨੀਂ ਦਿਨੀਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਖੁਸ਼ਨੁਮਾ ਪਲ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਉਹ ਹਵਾਈ ਸਫਰ ਵੀ ਕਰ ਰਹੇ ਹਨ। ਜਿੱਥੇ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਨਾਲ ਹੋਈ। ਆਪਣੀ ਇਸ ਖੁਸ਼ੀ ਨੂੰ ਉਨ੍ਹਾਂ ਤਸਵੀਰ ‘ਚ ਕੈਦ ਕਰ ਲਿਆ ਤੇ ਆਪਣੇ ਫੈਨਜ਼ ਦੇ ਨਾਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹਵਾਈ ਉਡਾਣ ਲੇਜੈਂਡਰੀ ਗਾਇਕ ਗੁਰਦਾਸ ਮਾਨ ਸਾਹਿਬ ਨਾਲ...’
 
View this post on Instagram
 

Flying with the legend @gurdasmaanjeeyo ?? . . . . . . . #flying #gurdasmaan #kulrajrandhawa #mumbai #legend

A post shared by Kulraj Randhawa (@kulrajrandhawaofficial) on

ਹੋਰ ਵੇਖੋ:‘ਨੌਕਰ ਵਹੁਟੀ ਦਾ’ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਸਬਜ਼ੀਆਂ ਦੇ ਲਿਫ਼ਾਫ਼ੇ ਨਾਲ ਨਜ਼ਰ ਆ ਰਹੇ ਨੇ ਬਿੰਨੂ ਢਿੱਲੋਂ ਤਸਵੀਰ ‘ਚ ਦੇਖ ਸਕਦੇ ਹੋ ਕਿ ਇਸ ਤਸਵੀਰ ਨੂੰ ਖਿਚਵਾਉਣ ਲਈ ਕੁਲਰਾਜ ਰੰਧਾਵਾ ਆਪਣੇ ਗੋਢਿਆਂ ਭਾਰ ਹੋ ਹੇਠ ਬੈਠ ਗਏ। ਉਨ੍ਹਾਂ ਦੀ ਇਸ ਸਾਦਗੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਲਰਾਜ ਰੰਧਾਵਾ ਨੇ ਪੰਜਾਬੀ ਫ਼ਿਲਮੀ ਜਗਤ ਨੂੰ ‘ਤੇਰਾ ਮੇਰਾ ਕੀ ਰਿਸ਼ਤਾ’, ‘ਮੰਨਤ’, ‘ਨਿਧੀ ਸਿੰਘ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment