ਕੁਲਵਿੰਦਰ ਬਿੱਲਾ ਅਤੇ ਗਾਇਕ ਹਰਸਿਮਰਨ ਯੂਨੀਵਰਸਿਟੀ 'ਚ ਹੁੰਦੇ ਸੀ ਰੂਮ ਮੇਟ, ਤਸਵੀਰ ਸਾਂਝੀ ਕਰ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

Written by  Aaseen Khan   |  September 19th 2019 10:41 AM  |  Updated: September 19th 2019 10:44 AM

ਕੁਲਵਿੰਦਰ ਬਿੱਲਾ ਅਤੇ ਗਾਇਕ ਹਰਸਿਮਰਨ ਯੂਨੀਵਰਸਿਟੀ 'ਚ ਹੁੰਦੇ ਸੀ ਰੂਮ ਮੇਟ, ਤਸਵੀਰ ਸਾਂਝੀ ਕਰ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਪੰਜਾਬੀ ਇੰਡਸਟਰੀ ਜਿਹੜੀ ਅਕਾਰ 'ਚ ਤਾਂ ਬਹੁਤੀ ਵੱਡੀ ਨਹੀਂ ਹੈ ਪਰ ਰਿਕਾਰਡਾਂ ਦੇ ਮਾਮਲੇ 'ਚ ਉਚਾਈਆਂ ਛੂਹ ਰਹੀ ਹੈ। ਪੰਜਾਬੀ ਸੰਗੀਤ ਜਗਤ 'ਚ ਗਾਇਕਾਂ ਦੀ ਤਕਰਾਰ ਤਾਂ ਆਮ ਹੀ ਦੇਖਣ ਨੂੰ ਮਿਲਦੀ ਰਹਿੰਦੀ ਹੈ ਪਰ ਉੱਥੇ ਹੀ ਦੋਸਤੀ ਦੀਆਂ ਮਿਸਾਲਾਂ ਵੀ ਹਰ ਰੋਜ਼ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗਾਇਕ ਕੁਲਵਿੰਦਰ ਬਿੱਲਾ ਅਤੇ ਹਰਸਿਮਰਨ ਜਿਹੜੇ ਕਾਲਜ ਸਮੇਂ 'ਚ ਇਕੱਠੇ ਹੋਸਟਲ ਦਾ ਕਮਰਾ ਸਾਂਝਾ ਕਰਦੇ ਰਹੇ ਸਨ ਅੱਜ ਦੋਨੋਂ ਹੀ ਕਾਮਯਾਬ ਕਲਾਕਾਰ ਹਨ।

ਜੀ ਹਾਂ ਕੁਵਿੰਦਰ ਬਿੱਲਾ ਨੇ ਗਾਇਕ ਹਰਸਿਮਰਨ ਨਾਲ ਤਸਵੀਰ ਸਾਂਝੀ ਕਰ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਕੁਲਵਿੰਦਰ ਬਿੱਲਾ ਨੇ ਲਿਖਿਆ, 'ਅੱਜ ਬਹੁਤ ਟਾਈਮ ਬਾਅਦ ਮਿਲੇ ਹਰਸਿਮਰਨ ਛੋਟੇ ਵੀਰ ਨੂੰ, ਅਸੀਂ ਯੂਨੀਵਰਸਿਟੀ ਰੂਮ ਮੇਟ ਸੀ। ਬਹੁਤ ਸਾਰੀਆਂ ਯਾਦਾਂ ਸਾਂਝੀਆਂ ਨੇ ਸਾਡੀਆਂ। ਖੁਸ਼ੀ ਹੁੰਦੀ ਆ ਆਪਣੇ ਵੀਰ ਜਦੋਂ ਸੈੱਟ ਹੁੰਦੇ ਆ'।

ਹੋਰ ਵੇਖੋ : ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਏਨਾ ਨਾਮ ਹੀ ਕਿਉ ਹੋਇਆ - ਨਿੰਮਾ ਲੋਹਾਰਕਾ

ਜਿਵੇਂ ਕਿ ਅਸੀਂ ਦੱਸਿਆ ਕਿ ਦੋਨਾਂ ਦਾ ਨਾਮ ਅੱਜ ਗਾਇਕੀ ਦੀ ਦੁਨੀਆਂ 'ਚ ਵੱਡਾ ਨਾਮ ਹੈ, ਕੁਲਵਿੰਦਰ ਬਿੱਲਾ ਨੇ ਵੀ ਇਸੇ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ ਕਿ ਉਹ ਅੱਜ ਖੁਸ਼ ਹਨ ਇਹ ਦੇਖ ਕੇ ਉਹਨਾਂ ਦੇ ਨਾਲ ਦੇ ਵੀ ਤਰੱਕੀਆਂ ਕਰ ਰਹੇ ਹਨ। ਕੁਲਵਿੰਦਰ ਬਿੱਲਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਵਾਂ ਗੀਤ ਲੋਡਡ ਜੱਟ ਬਹੁਤ ਜਲਦ ਸੁਣਨ ਨੂੰ ਮਿਲੇਗਾ। ਇਸ ਦੇ ਨਾਲ ਹੀ ਕੁਲਵਿੰਦਰ ਬਿੱਲਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆਉਣਗੇ। ਗਾਇਕ ਹਰਸਿਮਰਨ ਵੀ ਪੰਜਾਬੀ ਫ਼ਿਲਮਾਂ 'ਚ ਜਲਦ ਨਜ਼ਰ ਆਉਣਗੇ। ਹਰਸਿਮਰਨ ਆਉਣ ਵਾਲੀ ਫ਼ਿਲਮ ਮੁਸਾਫ਼ਿਰ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network