ਨਵਾਂ ਪੰਜਾਬੀ ਗੀਤ ‘DULDI SHARAB’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਕੁਲਵਿੰਦਰ ਬਿੱਲਾ ਤੇ ਮਾਹਿਰਾ ਸ਼ਰਮਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | August 20, 2021

ਗਾਇਕ ਕੁਲਵਿੰਦਰ ਬਿੱਲਾ ਜੋ ਕਿ ‘ਲਾ ਲਾ’ (Laala Laala) ਦੀ ਸਫ਼ਲਤਾ ਤੋਂ ਬਾਅਦ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਡੁਲਦੀ ਸ਼ਰਾਬ (DULDI SHARAB) ਟਾਈਟਲ ਹੇਠ ਰੋਮਾਂਟਿਕ ਬੀਟ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਕੁਲਵਿੰਦਰ ਬਿੱਲਾ (Kulwinder Billa) ਤੇ ਗਾਇਕਾ ਮੇਹਰ ਵਾਣੀ (Mehar Vaani)ਨੇ ਮਿਲਕੇ ਗਾਇਆ ਹੈ।

kulwinder billa image source-youtube

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਫੀਮੇਲ ਪ੍ਰਸ਼ੰਸਕਾਂ ਵੱਲੋਂ ਮਿਲੇ ਸਤਿਕਾਰ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

ਹੋਰ ਪੜ੍ਹੋ : ਮਨਿੰਦਰ ਬੁੱਟਰ ਦੇ ‘ਸਖੀਆਂ’ ਗੀਤ ਨੇ ਪਾਰ ਕੀਤਾ 500 ਮਿਲੀਅਨ ਵਿਊਜ਼ ਦਾ ਅੰਕੜਾਂ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਕੀਤਾ ਧੰਨਵਾਦ

duldi sharab image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Jung Sandhu ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗੁਰਿੰਦਰ ਬਾਵਾ ਵੱਲੋਂ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕੁਲਵਿੰਦਰ ਬਿੱਲਾ ਤੇ ਅਦਾਕਾਰਾ ਮਾਹਿਰਾ ਸ਼ਰਮਾ। ਵੀਡੀਓ ਸਟੋਰੀ ਚ ਦਿਖਾਇਆ  ਗਿਆ ਹੈ ਕਿ ਕਿਵੇਂ ਮਾਹਿਰਾ ਸ਼ਰਮਾ ਆਪਣੇ ਹੁਸਨ ਦੇ ਹਥਿਆਰ ਦੇ ਨਾਲ ਸ਼ੇਖ਼ ਬਣੇ ਕੁਲਵਿੰਦਰ ਬਿੱਲਾ ਨੂੰ ਲੁੱਟ ਲੈਂਦੀ ਹੈ। Bang Music ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ਸੰਗਦੀ-ਸੰਗਦੀ, ਪਲਾਜ਼ੋ 2, ਅੰਗਰੇਜ਼ੀ ਵਾਲੀ ਮੈਡਮ, ਮੇਰੇ ਯਾਰ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

0 Comments
0

You may also like