ਕੁਲਵਿੰਦਰ ਬਿੱਲਾ ਨੇ ਮਨਾਈ ਵੈਡਿੰਗ ਐਨੀਵਰਸਰੀ, ਤਸਵੀਰ ਹੋ ਰਹੀ ਵਾਇਰਲ

written by Shaminder | January 07, 2021

ਕੁਲਵਿੰਦਰ ਬਿੱਲਾ ਨੇ ਆਪਣੇ ਵੈਡਿੰਗ ਐਨੀਵਰਸਿਰੀ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਮਨਾਈ । ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਕੇਕ ਕੱਟ ਕੇ ਵੈਡਿੰਗ ਐਨੀਵਰਸਰੀ ਮਨਾਈ ।ਉੇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਸਾਂਝ ਵੀ ਨਜ਼ਰ ਆ ਰਹੀ ਹੈ ।

kulwinder billa

ਗਾਇਕ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਕੁਲਵਿੰਦਰ ਬਿੱਲਾ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਹੋਰ ਪੜ੍ਹੋ : ਦੇਖੋ ਵੀਡੀਓ : ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਗੀਤ ‘ਕਲਾਕਾਰ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Kulwinder Billa

 

ਉਨ੍ਹਾਂ ਦਾ ਪਹਿਲਾ ਗਾਣਾ ਆਇਆ ਸੀ “ਕੀ ਹੋਇਆ ਜੇ ਮੇਰਾ ਸੱਜਣ ਕਾਲਾ”, ‘ਮੇਰਾ ਦੇਸ਼ ਹੋਵੇ ਪੰਜਾਬ’ ਹਿੱਟ ਹੋਇਆ ਸੀ ।

kulwinder billa with wife 73

ਕੁਲਵਿੰਦਰ ਬਿੱਲਾ ਦਾ ਜਨਮ ਸਰਦਾਰ ਮੱਘਰ ਸਿੰਘ ਦੇ ਘਰ ਮਾਨਸਾ ‘ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਨ੍ਹਾਂ ਦਾ ਪੂਰਾ ਨਾਂਅ ਹੈ ਕੁਲਵਿੰਦਰ ਸਿੰਘ ਜੱਸੜ ਉਨ੍ਹਾਂ ਨੇ ਬੀਏ ਅਤੇ ਮਿਊਜ਼ਿਕ ‘ਚ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ ਹੋਈ ਹੈ।

 

View this post on Instagram

 

A post shared by Instant Pollywood (@instantpollywood)

0 Comments
0

You may also like