ਕੁਲਵਿੰਦਰ ਬਿੱਲਾ ਦੇ 'ਪਾਪ' ਗੀਤ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼

written by Aaseen Khan | July 17, 2019

ਗਾਇਕੀ ਤੋਂ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ ਕਰਨ ਤੋਂ ਬਾਅਦ ਅਦਾਕਾਰੀ 'ਚ ਵੀ ਚੰਗਾ ਨਾਮ ਬਣਾ ਚੁੱਕੇ ਕੁਲਵਿੰਦਰ ਬਿੱਲਾ ਬਹੁਤ ਜਲਦ ਆਪਣਾ ਨਵਾਂ ਗੀਤ 'ਪਾਪ' ਲੈ ਕੇ ਆ ਰਹੇ ਹਨ। ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਕਿ ਬਹੁਤ ਭਾਵੁਕ ਅਤੇ ਖੂਬਸੂਰਤ ਲੱਗ ਰਿਹਾ ਹੈ। ਇਸ ਟੀਜ਼ਰ ਤੋਂ ਤਾਂ ਸਾਫ ਹੈ ਕਿ ਕੁਲਵਿੰਦਰ ਬਿੱਲਾ ਇਸ ਵਾਰ ਸੈਡ ਸੌਂਗ ਲੈ ਕੇ ਆ ਰਹੇ ਹਨ। ਕੁਲਵਿੰਦਰ ਬਿੱਲਾ ਦੇ ਇਸ ਗੀਤ ਦੇ ਬੋਲ ਫ਼ਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਗੈਗਜ਼ ਸਟੂਡੀਓ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਨਾਮੀ ਵੀਡੀਓ ਡਾਇਰੈਕਟਰ ਨਵਜੀਤ ਬੁੱਟਰ ਵੱਲੋਂ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਅਦਾਕਾਰਾ ਕਾਜਲ ਜੈਨ ਗੀਤ 'ਚ ਫੀਮੇਲ ਲੀਡ ਦੀ ਭੂਮਿਕਾ 'ਚ ਹਨ। ਇਸ ਗਾਣੇ ਦੀ ਰਿਲੀਜ਼ ਤਰੀਕ ਹਾਲੇ ਸਾਹਮਣੇ ਨਹੀਂ ਆਈ ਪਰ ਜਲਦ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਹੋਰ ਵੇਖੋ : ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 2020 'ਚ ਹੋਵੇਗੀ ਰਿਲੀਜ਼

ਕੁਲਵਿੰਦਰ ਬਿੱਲਾ ਕਾਫੀ ਸਮੇਂ ਦੇ ਗੈਪ ਤੋਂ ਬਾਅਦ ਆਪਣਾ ਇਹ ਸੈਡ ਸੌਂਗ ਗੀਤ ਪਾਪ ਲੈ ਕੇ ਆ ਰਹੇ ਹਨ। ਲਗਾਤਾਰ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਕੁਲਵਿੰਦਰ ਬਿੱਲਾ ਆਉਣ ਵਾਲੇ ਸਮੇਂ 'ਚ ਕਈ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਉਣਗੇ। ਟੈਲੀਵੀਜ਼ਨ, ਛੱਲੇ ਮੁੰਦੀਆਂ, ਅਤੇ ਅਗਲੇ ਸਾਲ ਪ੍ਰਾਹੁਣਿਆਂ ਨੂੰ ਦਫ਼ਾ ਕਰੋ 'ਚ ਕੁਲਵਿੰਦਰ ਬਿੱਲਾ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ।

0 Comments
0

You may also like