ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪਿਉ ਦੇ ਸਿਰ ‘ਚ ਤੇਲ ਮਾਲਿਸ਼ ਕਰਦੀ ਨਜ਼ਰ ਆਈ ਸਾਂਝ, ਦੇਖੋ ਵੀਡੀਓ

written by Lajwinder kaur | May 02, 2021

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ( Kulwinderbilla) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਸਾਂਝ ਦੇ ਨਾਲ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ।

punjabi Singer kulwinder billa image source- instagram
ਹੋਰ ਪੜ੍ਹੋ : ‘Sikandar’ ਗੀਤ ਛਾਇਆ ਟਰੈਂਡਿੰਗ ‘ਚ, ਵਿਦੇਸ਼ ‘ਚ ਪੜ੍ਹਣ ਗਏ ਨੌਜਵਾਨ ਦੇ ਹੱਡ ਭੰਨਵੀਂ ਮਿਹਨਤਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਅਮਰ ਸੈਂਬੀ, ਦੇਖੋ ਵੀਡੀਓ
inside image of kulwinder billa cute video with daughter saanjh image source- instagram
ਇਸ ਵੀਡੀਓ ‘ਚ ਕੁਲਵਿੰਦਰ ਬਿੱਲਾ ਦੀ ਧੀ ਆਪਣੇ ਨੰਨ੍ਹੇ-ਨੰਨ੍ਹੇ ਹੱਥਾਂ ਦੇ ਨਾਲ ਪਾਪਾ ਦੇ ਸਿਰ ‘ਤੇ ਤੇਲ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਸਾਂਝ ਆਪਣੀ ਤੋਤਲੀ ਜਿਹੀ ਆਵਾਜ਼ ਦੇ ਨਾਲ ਪਾਪਾ ਕੁਲਵਿੰਦਰ ਦੇ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ।ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਸ਼ਿਵਜੋਤ,ਦਰਸ਼ਨ ਔਲਖ, ਜੌਰਡਨ ਸੰਧੂ ਤੇ ਪ੍ਰਸ਼ੰਸਕ ਕਮੈਂਟ ਕਰਕੇ ਤਾਰੀਫ ਕਰ ਰਹੇ ਨੇ। ਇੱਕ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ।
inside image of kulwinder billa shared cute video with daughter image source- instagram
ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ਸੰਗਦੀ-ਸੰਗਦੀ, ਪਲਾਜ਼ੋ 2, ਅੰਗਰੇਜ਼ੀ ਵਾਲੀ ਮੈਡਮ, ਮੇਰੇ ਯਾਰ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।
kulwinder bhilla with daugher saanjh image source- instagram
 
 
View this post on Instagram
 

A post shared by Kulwinderbilla (@kulwinderbilla)

0 Comments
0

You may also like