ਕੁਲਵਿੰਦਰ ਬਿੱਲਾ ਇਹ ਕੰਮ ਕਰਕੇ ਕਮਾ ਰਹੇ ਨੇ ਨਾਲੇ ਪੁੰਨ ਤੇ ਨਾਲੇ ਫਲੀਆਂ

Written by  Shaminder   |  April 18th 2020 03:05 PM  |  Updated: April 18th 2020 03:05 PM

ਕੁਲਵਿੰਦਰ ਬਿੱਲਾ ਇਹ ਕੰਮ ਕਰਕੇ ਕਮਾ ਰਹੇ ਨੇ ਨਾਲੇ ਪੁੰਨ ਤੇ ਨਾਲੇ ਫਲੀਆਂ

ਕੁਲਵਿੰਦਰ ਬਿੱਲਾ ਲਾਕ ਡਾਊਨ ਦੌਰਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਉਹ ਆਪਣੇ ਘਰ ਦੇ ਕੰਮਾਂ ‘ਚ ਵੀ ਹੱਥ ਵੰਡਾ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਟੋਕੇ ਨਾਲ ਪੱਠੇ ਵੱਢਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੁਲਵਿੰਦਰ ਬਿੱਲਾ ਕਹਿ ਰਹੇ ਹਨ ਕਿ ਇਹ ਸਾਡਾ ਪਿੰਡਾਂ ਵਾਲਿਆਂ ਦਾ ਜਿੰਮ ਹੈ ।

https://www.instagram.com/p/B_C3ZzVl3Kp/

ਇਸ ਵੀਡੀਓ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਖੁਦ ਨੂੰ ਫ਼ਿੱਟ ਰੱਖਣ ਲਈ ਕਿੰਨੀ ਮਿਹਨਤ ਕਰ ਰਹੇ ਹਨ। ਦੱਸ ਦਈਏ ਕਿ ਲਾਕਡਾਊਨ ਦੌਰਾਨ ਕੁਲਵਿੰਦਰ ਬਿੱਲਾ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ ।

https://www.instagram.com/p/B-rnX55l03g/

ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਲਗਾਤਾਰ ਸਰਗਰਮ ਹਨ । ਉਨ੍ਹਾਂ ਨੇ ਨਾਂ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ਬਲਕਿ ਪਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ । ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ । ਉਨ੍ਹਾਂ ਦਾ ਪਹਿਲਾ ਗਾਣਾ ਆਇਆ ਸੀ "ਕੀ ਹੋਇਆ ਜੇ ਮੇਰਾ ਸੱਜਣ ਕਾਲਾ", 'ਮੇਰਾ ਦੇਸ਼ ਹੋਵੇ ਪੰਜਾਬ' ਹਿੱਟ ਹੋਇਆ ਸੀ ।

https://www.instagram.com/p/B-j3pk9lUaN/

ਕੁਲਵਿੰਦਰ ਬਿੱਲਾ ਦਾ ਜਨਮ ਸਰਦਾਰ ਮੱਘਰ ਸਿੰਘ ਦੇ ਘਰ ਮਾਨਸਾ 'ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਨ੍ਹਾਂ ਦਾ ਪੂਰਾ ਨਾਂਅ ਹੈ ਕੁਲਵਿੰਦਰ ਸਿੰਘ ਜੱਸੜ ਉਨ੍ਹਾਂ ਨੇ ਬੀਏ ਅਤੇ ਮਿਊਜ਼ਿਕ 'ਚ ਐੱਮ ਏ  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ ਹੋਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network