ਤੁਹਾਨੂੰ ਵੀ ਪਸੰਦ ਆਏਗਾ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਦੀ ਧੀ ਦਾ ਇਹ ਕਿਊਟ ਵੀਡੀਓ

Written by  Shaminder   |  April 03rd 2020 03:34 PM  |  Updated: April 03rd 2020 03:34 PM

ਤੁਹਾਨੂੰ ਵੀ ਪਸੰਦ ਆਏਗਾ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਦੀ ਧੀ ਦਾ ਇਹ ਕਿਊਟ ਵੀਡੀਓ

ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਦੇ ਨਾਲ ਉਨ੍ਹਾਂ ਦੀ ਕਿਊਟ ਧੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਘਰ ‘ਚ ਹੀ ਜਿੰਮ ਬਣਾ ਕੇ ਕਸਰਤ ਕਰਦੇ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦਾ ਇਹ ਵੀਡੀਓ ਉਨ੍ਹਾਂ ਦੇ ਫੈਨਸ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ‘ਚ ਉਨ੍ਹਾਂ ਦੀ ਧੀ ਵੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੀ ਧੀ ਵੀ ਆਪਣੇ ਪਿਤਾ ਦਾ ਐਕਸਰਸਾਈਜ਼ ‘ਚ ਪੂਰਾ ਸਾਥ ਦੇ ਰਹੀ ਹੈ ।

ਹੋਰ ਵੇਖੋ:ਕੁਲਵਿੰਦਰ ਬਿੱਲਾ ਮਦਦ ਲਈ ਆਏ ਅੱਗੇ, ਵੰਡਿਆ ਲੋੜਵੰਦ ਪਿੰਡ ਵਾਲਿਆਂ ਨੂੰ ਰਾਸ਼ਨ

https://www.instagram.com/p/B-eskPMlj13/

ਇਸ ਵੀਡੀਓ ‘ਚ ਕੁਲਵਿੰਦਰ ਬਿੱਲਾ ਲਾਕਡਾਊਨ ਦੌਰਾਨ ਆਪਣੇ ਘਰਾਂ ‘ਚ ਹੀ ਰਹਿਣ ਦੀ ਅਪੀਲ ਲੋਕਾਂ ਨੂੰ ਕਰ ਰਹੇ ਨੇ ਅਤੇ ਇਸ ਦਾ ਪਾਲਣ ਕਰਨ ਲਈ ਵੀ ਕਹਿ ਰਹੇ ਹਨ ।ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਘਰ ‘ਚ ਹੀ ਰਹਿ ਕੇ ਆਪਣਾ ਸਮਾਂ ਬਿਤਾਉ, ਆਪਣੇ ਪਰਿਵਾਰ ਨੁੰ ਸਮਾਂ ਦਿਉ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਾਕਡਾਊਨ ਚੱਲ ਰਿਹਾ ਹੈ ।

https://www.instagram.com/p/B-UEmEplP7D/

ਜਿਸ ਦੌਰਾਨ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਦੇ ਸਿਤਾਰੇ ਵੀ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਹਨ । ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਾਲ ਫ਼ਿਲਮਾਂ ਵੀ ਦੇ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਨੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network