ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦਾ ਮਸਤੀ ਵਾਲਾ ਵੀਡੀਓ ਆਇਆ ਸਾਹਮਣੇ, ‘Palazzo 2’ ਦੀ ਰਿਲੀਜ਼ ਡੇਟ ਆਈ ਸਾਹਮਣੇ

Written by  Lajwinder kaur   |  March 19th 2021 05:09 PM  |  Updated: March 19th 2021 05:10 PM

ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦਾ ਮਸਤੀ ਵਾਲਾ ਵੀਡੀਓ ਆਇਆ ਸਾਹਮਣੇ, ‘Palazzo 2’ ਦੀ ਰਿਲੀਜ਼ ਡੇਟ ਆਈ ਸਾਹਮਣੇ

ਪਲਾਜ਼ੋ ਗੀਤ ਜੋ ਕਿ ਸਾਲ 2017 'ਚ ਆਇਆ ਸੀ ਤੇ ਖੂਬ ਧੂਮ ਮਚਾਈ ਸੀ । ਜਿਸ ਤੋਂ ਬਾਅਦ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਪਲਾਜ਼ੋ 2 ਦਾ ਇੰਤਜ਼ਾਰ ਕਰ ਰਹੇ ਸੀ। ਜੀ ਹਾਂ ਇੱਕ ਵਾਰ ਫਿਰ ਤੋਂ ਪਲਾਜ਼ੋ ਦੀ ਤਿਕੜੀ ਯਾਨੀਕਿ ਸ਼ਿਵਜੋਤ, ਕੁਲਵਿੰਦਰ ਬਿੱਲਾ ਤੇ ਹਿਮਾਂਸ਼ੀ ਖੁਰਾਣਾ ਬਹੁਤ ਜਲਦ ਪਲਾਜ਼ੋ 2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

inside image of kulwinder bill, shivjot and himanshi khurana image source- instagram

 

ਹੋਰ ਪੜ੍ਹੋ :  ਜੱਸੀ ਗਿੱਲ ਨੇ ਉਂਗਲਾਂ ‘ਤੇ ਬਾਸਕਟਬਾਲ ਘੁਮਾਉਣ ਦੇ ਹੁਨਰ ਨੂੰ ਦਰਸ਼ਕਾਂ ਦੇ ਨਾਲ ਕੀਤਾ ਸਾਂਝਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of kulwinder bill song palazoo2 image source- instagram

ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਕਿਊਟ ਜਿਹੀ ਵੀਡੀਓ ਪੋਸਟ ਪਾ ਕੇ ਗਾਣੇ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕਿਆ ਹੈ। ਇਸ ਵੀਡੀਓ ‘ਚ ਤਿੰਨੋਂ ਜਣੇ ਖੂਬ ਮਸਤੀ-ਮਜ਼ਾਕ ਕਰ ਰਹੇ ਨੇ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

palaazo 2 image image source- instagram

 

ਦੱਸ ਦਈਏ ਇਹ ਗੀਤ 23 ਮਾਰਚ ਨੂੰ ਦਰਸ਼ਕਾਂ ਦੇ ਰੁਬਰੂ ਹੋਵੇਗਾ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸ਼ਿਵਜੋਤ ਨੇ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ Aman Hayer ਦਾ। ਗੀਤ ਨੂੰ ਮਿੱਠੀ ਆਵਾਜ਼ ਦੇ ਨਾਲ ਸ਼ਿੰਗਰਾਣਗੇ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ। ਇਸ ਗੀਤ ਨੂੰ ਲੈ ਕੇ ਪਲਾਜ਼ੋ 2 ਦੀ ਪੂਰੀ ਟੀਮ ਬਹੁਤ ਉਤਸੁਕ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network