ਕੀ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 'ਚ ਲੈ ਕੇ ਆ ਰਹੇ ਨੇ ਗੀਤ ?

Written by  Aaseen Khan   |  May 28th 2019 12:10 PM  |  Updated: May 28th 2019 12:10 PM

ਕੀ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 'ਚ ਲੈ ਕੇ ਆ ਰਹੇ ਨੇ ਗੀਤ ?

ਕੀ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 'ਚ ਲੈ ਕੇ ਆ ਰਹੇ ਨੇ ਗੀਤ ? : ਕੁਲਵਿੰਦਰ ਬਿੱਲਾ ਜਿਹੜੇ ਆਪਣੇ ਗਾਣਿਆਂ ਅਤੇ ਫ਼ਿਲਮਾਂ ਦੇ ਚਲਦੇ ਚਰਚਾ 'ਚ  ਰਹਿੰਦੇ ਹਨ। ਬਹੁਤ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ 'ਚ ਦੇਣ ਤੋਂ ਬਾਅਦ ਲੱਗਦਾ ਹੈ ਕਿ ਹੁਣ ਕੁਲਵਿੰਦਰ ਬਿੱਲਾ ਬਾਲੀਵੁੱਡ 'ਚ ਵੀ ਜਲਦ ਆਪਣੀ ਗਾਇਕੀ ਦੇ ਰੰਗ ਬਿਖੇਰਨ ਵਾਲੇ ਹਨ।

 

View this post on Instagram

 

#Sajid sir kmaal artist #Sajid/Wajid #Davangg3 #Soon

A post shared by Kulwinderbilla (@kulwinderbilla) on

ਜੀ ਹਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੁਲਵਿੰਦਰ ਬਿੱਲਾ ਨੇ ਬਾਲੀਵੁੱਡ ਦੇ ਨਾਮਵਰ ਮਿਊਜ਼ਿਕ ਕੰਪੋਜ਼ਰ ਸਾਜਿਦ ਨਾਲ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਵੀਡੀਓ ਦੀ ਕੈਪਸ਼ਨ 'ਚ ਕੁਲਵਿੰਦਰ ਬਿੱਲਾ ਨੇ ਲਿਖਿਆ ਹੈ "#Sajid sir kmaal artist #Sajid/Wajid #Davangg3 #Soon" ਇਸ ਕੈਪਸ਼ਨ 'ਚ ਕੁਲਵਿੰਦਰ ਬਿੱਲਾ ਵੱਲੋਂ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਬੰਗ 3 ਦਾ ਜ਼ਿਕਰ ਵੀ ਕੀਤਾ ਹੈ ਤਾਂ ਹੋ ਸਕਦਾ ਹੈ ਕਿ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 'ਚ ਗੀਤ ਗਾ ਬਾਲੀਵੁੱਡ 'ਚ ਐਂਟਰੀ ਕਰਨ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਹੋਰ ਵੇਖੋ : ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਦੀ ਅਗਲੀ ਫਿਲਮ ਦਾ ਐਲਾਨ, ਜਾਣੋ ਫਿਲਮ ਬਾਰੇ

 

View this post on Instagram

 

New look new movie #ChalleMundiyan

A post shared by Kulwinderbilla (@kulwinderbilla) on

ਫਿਲਹਾਲ ਕੁਲਵਿੰਦਰ ਬਿੱਲਾ ਪ੍ਰਾਹੁਣਾ ਫ਼ਿਲਮ ਤੋਂ ਬਾਅਦ ਫ਼ਿਲਮ ਟੈਲੀਵਿਜ਼ਨ ਅਤੇ ਛੱਲੇ ਮੁੰਦੀਆਂ ਰਾਹੀਂ ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਉਹਨਾਂ ਦੇ ਗਾਣਿਆਂ ਦੀ ਤਰ੍ਹਾਂ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network