ਕੁਲਵਿੰਦਰ ਬਿੱਲਾ ਤੋਂ ਸਿੱਖੋ ਕਿਵੇਂ ਕ੍ਰਿਕਟ ਮੈਚ ‘ਚ ਹਾਰੀ ਹੋਈ ਬਾਜ਼ੀ ਜਿੱਤੀ ਜਾਂਦੀ ਹੈ, ਦੇਖੋ ਵੀਡੀਓ

Written by  Lajwinder kaur   |  March 01st 2019 11:29 AM  |  Updated: March 01st 2019 11:29 AM

ਕੁਲਵਿੰਦਰ ਬਿੱਲਾ ਤੋਂ ਸਿੱਖੋ ਕਿਵੇਂ ਕ੍ਰਿਕਟ ਮੈਚ ‘ਚ ਹਾਰੀ ਹੋਈ ਬਾਜ਼ੀ ਜਿੱਤੀ ਜਾਂਦੀ ਹੈ, ਦੇਖੋ ਵੀਡੀਓ

ਪੰਜਾਬੀ ਸਿੰਗਰ ਤੇ ਅਦਾਕਾਰ ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਬਹੁਤ ਵਧੀਆ ਮਿੱਤਰ ਨੇ। ਜਿਸ ਦੇ ਚੱਲਦੇ ਦੋਵੇਂ ਬਹੁਤ ਜਲਦ ਸੰਦੀਪ ਬਰਾੜ ਦੇ ਨਵੇਂ ਗੀਤ ਯਾਰਾਂ ਨਾਲ ਯਾਰੀ ਗੀਤ ਚ ਨਜ਼ਰ ਆਉਣਗੇ। ਡਾਇਰੈਕਟਰ ਤੇ ਐਕਟਰ ਨਵਦੀਪ ਕਲੇਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਸਾਰੇ ਯਾਰ ਦੋਸਤ ਕ੍ਰਿਕਟ ਮੈਚ ਖੇਡ ਰਹੇ ਨੇ। ਮੈਚ ਜਿੱਤਣ ਲਈ ਦੋ ਰਨਸ ਦੀ ਜ਼ਰੂਰਤ ਹੈ ਤੇ ਕੁਲਵਿੰਦਰ ਬਿੱਲਾ ਅਖੀਰਲੀ ਗੇਂਦ ਉੱਤੇ ਛੱਕਾ ਮਾਰ ਕੇ ਮੈਚ ਨੂੰ ਜਿੱਤ ਲੈਂਦੇ ਨੇ। ਜਿਸ ਤੋਂ ਬਾਆਦ ਸਾਰੀ ਟੀਮ ਚ ਖੁਸ਼ੀ ਦਾ ਮਾਹੌਲ ਛਾ ਜਾਂਦਾ ਹੈ। ਇਸ ਵੀਡੀਓ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਨਜ਼ਰ ਆ ਰਹੇ ਨੇ ਜੋ ਕਿ ਵਿਰੋਧੀ ਟੀਮ ਦੇ ਖਿਡਾਰੀ ਸਨ। ਵੀਡੀਓ ‘ਚ ਰਣਜੀਤ ਬਾਵਾ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਜਿੱਤਿਆ ਹੋਇਆ ਮੈਚ ਹਾਰ ਗਏ। ਰਣਜੀਤ ਬਾਵਾ ਜਿਹੜੇ ਹਾਈ ਐਂਡ ਯਾਰੀਆਂ ਨੂੰ ਲੈ ਕੇ ਚਰਚਾ ‘ਚ ਹਨ। ਹਾਈ ਐਂਡ ਯਾਰੀਆਂ ਮੂਵੀ ਚ ਰਣਜੀਤ ਬਾਵਾ ਦੀ ਅਦਾਕਾਰੀ ਸਰੋਤਿਆਂ ਨੂੰ ਖੂਬ ਪਸੰਦ ਆ ਰਹੀ ਹੈ।

ਹੋਰ ਵੇਖੋ:ਵਾਲ ਵਾਲ ਬਚੇ ਨਵਾਜ਼ੂਦੀਨ ਸਦੀਕੀ ਫੈਨ ਨਾਲ ਸੈਲਫੀ ਲੈਣੀ ਪਈ ਭਾਰੀ, ਵੀਡੀਓ ਹੋਈ ਵਾਇਰਲ

ਦੱਸ ਦਈਏ ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਟਿੱਚ ਬਟਨ, ਲਾਈਟ ਵੇਟ, ਸੰਗਦੀ -ਸੰਗਦੀ, ਤੇਰੇ ਵਾਲਾ ਜੱਟ, ਸੋਹਣਾ ਸੱਜਣ, ਬੈਟਰੀ ਆਦਿ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਪ੍ਰਾਹੁਣਾ ਮੂਵੀ ਦੇ ਨਾਲ ਪੰਜਾਬੀ ਫ਼ਿਲਮ ਜਗਤ ਚ ਕਦਮ ਰੱਖ ਚੁੱਕੇ ਹਨ। ਕੁਲਵਿੰਦਰ ਬਿੱਲਾ ਬਹੁਤ ਜਲਦ ਟੈਲੀਵਿਜ਼ਨ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network