ਸਿੰਘਮ 'ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ, 'ਕੱਲੀ ਕਿਤੇ ਮਿਲ' ਗੀਤ ਕੀਤਾ ਦੁਬਾਰਾ ਰਿਲੀਜ਼

written by Aaseen Khan | August 06, 2019

ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਜਿਹੜੇ ਆਪ ਤਾਂ ਇਸ ਦੁਨੀਆਂ 'ਤੇ ਨਹੀਂ ਰਹੇ ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਸਦਾ ਲਈ ਲੋਕਾਂ ਦੇ ਦਿਲਾਂ 'ਚ ਵੱਸਦੇ ਰਹਿਣਗੇ। ਬਹੁਤ ਥੋੜੇ ਸਮੇਂ 'ਚ ਕਈ ਹਿੱਟ ਗੀਤ ਦੇਣ ਵਾਲੇ ਕੁਲਵਿੰਦਰ ਢਿੱਲੋਂ ਨੂੰ ਪਰਮੀਸ਼ ਵਰਮਾ ਦੀ ਫ਼ਿਲਮ ਸਿੰਘਮ 'ਚ ਮੁੜ ਤੋਂ ਸੁਰਜੀਤ ਕੀਤਾ ਗਿਆ ਹੈ ਉਹਨਾਂ ਦੇ ਗੀਤ 'ਕੱਲੀ ਕਿਤੇ ਮਿਲ' ਨੂੰ ਦੁਬਾਰਾ ਰਿਲੀਜ਼ ਕਰਕੇ। ਜੀ ਹਾਂ ਕੁਲਵਿੰਦਰ ਢਿੱਲੋਂ ਦੇ ਸੁਪਰਹਿੱਟ ਗੀਤ ਕੱਲੀ ਕਿਤੇ ਮਿਲ ਨੂੰ ਫ਼ਿਲਮ 'ਚ ਉਹਨਾਂ ਦੀ ਅਵਾਜ਼ 'ਚ ਹੀ ਦੁਬਾਰਾ ਰਿਲੀਜ਼ ਕੀਤਾ ਹੈ ਜਿਸ ਦੇ ਸੰਗੀਤ ਨੂੰ ਨਵਾਂ ਰੂਪ ਦੇ ਕੇ ਦੇਸੀ ਕਰਿਉ ਦੀ ਜੋੜੀ ਗੋਲਡੀ ਨੇ ਸ਼ਿੰਗਾਰਿਆ ਹੈ। ਨਵਨੀਅਤ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਹਿੰਦੀ ਫ਼ਿਲਮ ਸਿੰਘਮ ਦਾ ਰੀਮੇਕ ਹੋਣ ਵਾਲੀ ਹੈ ਜਿਸ 'ਚ ਸੋਨਮ ਬਾਜਵਾ ਪਰਮੀਸ਼ ਵਰਮਾ ਅਤੇ ਕਰਤਾਰ ਚੀਮਾ ਮੁੱਖ ਭੂਮਿਕਾ ਨਿਭਾ ਰਹੇ ਹਨ। ਕੁਲਵਿੰਦਰ ਢਿੱਲੋਂ ਦਾ ਇਹ ਗੀਤ ਫ਼ਿਲਮ ਦਾ ਤੀਜਾ ਗੀਤ ਹੈ ਇਸ ਤੋਂ ਪਹਿਲਾਂ ਟੋਲਾ ਨੱਚਦਾ ਅਤੇ ਡਿਮਾਂਡ ਗਾਇਕ ਗੋਲਡੀ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕੇ ਹਨ। ਹੋਰ ਵੇਖੋ : ਮਨਕਿਰਤ ਔਲਖ ਦਾ ਇਹ ਗੀਤ 2017 'ਚ ਕੀਤਾ ਗਿਆ ਸੀ ਸ਼ੂਟ ਪਰ ਨਹੀਂ ਹੋਇਆ ਰਿਲੀਜ਼, ਹੁਣ ਸਾਹਮਣੇ ਆਈ ਵੀਡੀਓ ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।9 ਅਗਸਤ ਨੂੰ ਯਾਨੀ ਇਸੇ ਸ਼ੁੱਕਰਵਾਰ ਵਾਰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like