Advertisment

ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਜਲਦ 'ਠੁੱਕਬਾਜ਼' ਨਾਲ ਹੋਣਗੇ ਸਰੋਤਿਆਂ ਦੇ ਰੁਬਰੂ

author-image
By Shaminder
New Update
ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਜਲਦ 'ਠੁੱਕਬਾਜ਼' ਨਾਲ ਹੋਣਗੇ ਸਰੋਤਿਆਂ ਦੇ ਰੁਬਰੂ
Advertisment
ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ Kulwinder Kally Gurlej Akhtar ਜਲਦ ਹੀ ਆਪਣਾ ਨਵਾਂ ਗੀਤ Song 'ਠੁੱਕਬਾਜ਼' ਲੈ ਕੇ ਆ ਰਹੇ ਨੇ । ਇਸ ਜੋੜੀ ਨੇ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ 'ਚੋਂ ਇੱਕ ਹੈ 'ਤੇਰੇ ਨਾਲ ਦਗਾ ਜੇ ਮੈਂ ਕਮਾਵਾਂ ਅੱਲ੍ਹਾ ਕਰੇ ਮੈਂ ਮਰ ਜਾਵਾਂ' ,ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ ਅਤੇ ਹੁਣ ਮੁੜ ਤੋਂ ਇਹ ਜੋੜੀ ਆਪਣੇ ਨਵੇਂ ਗੀਤ 'ਠੁੱਕਬਾਜ਼' ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਨੇ । publive-image ਇਸ ਗੀਤ ਨੂੰ ਲੈ ਕੇ ਇਹ ਜੋੜੀ ਕਾਫੀ ਉਤਸ਼ਾਹਿਤ ਹੈ ਅਤੇ ਇਸ ਜੋੜੀ ਨੂੰ ਇਹ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਓਨਾਂ ਹੀ ਮਾਣ ਸਤਿਕਾਰ ਦਿੱਤਾ ਜਾਵੇਗਾ । ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਦੋਗਾਣਾ ਜੋੜੀ ਹੈ, ਜਿਹੜੀ ਜਦੋਂ ਸਟੇਜ 'ਤੇ ਆਉਂਦੀ ਹੈ ਤਾਂ ਤਰਥੱਲੀ ਮਚਾ ਦਿੰਦੀ ਹੈ। ਇਸੇ ਕਾਰਨ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਇਹ ਗਾਇਕ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਗੁਰਲੇਜ਼ ਅਖਤਰ ਵਲੋਂ ਜਦੋਂ 'ਮਿਰਜ਼ਾ' ਗਾਇਆ ਜਾਂਦਾ ਹੈ ਤਾਂ ਉਦੋਂ ਲੱਗਦਾ ਹੈ ਜਿਵੇਂ ਸੁਰ ਅੰਬਰਾਂ ਨੂੰ ਚੁਣੌਤੀ ਦੇ ਰਹੇ ਹੋਣ। ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ 'ਰੱਬ ਕਰੇ ਮੈਂ ਮਰ ਜਾਵਾਂ', 'ਸੋਹਣੀਏ', 'ਸਾਥ', 'ਤੂੰ ਮਿਲਿਆ' ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ
Advertisment

Stay updated with the latest news headlines.

Follow us:
Advertisment
Advertisment
Latest Stories
Advertisment