ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਦੇ ਗੀਤ ਨੌਨਵੇਜ ਦਾ ਟੀਜ਼ਰ ਆਇਆ ਸਾਹਮਣੇ

Written by  Shaminder   |  October 21st 2019 03:57 PM  |  Updated: October 21st 2019 03:57 PM

ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਦੇ ਗੀਤ ਨੌਨਵੇਜ ਦਾ ਟੀਜ਼ਰ ਆਇਆ ਸਾਹਮਣੇ

ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਨਵੇਂ ਗੀਤ 'ਨੌਨਵੇਜ' ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਗੀਤ 'ਚ ਪਤੀ ਪਤਨੀ ਦੀ ਨੋਕ ਝੋਕ ਨੂੰ ਬਿਆਨ ਕੀਤਾ ਗਿਆ ਹੈ । ਗੀਤ 'ਚ ਜਿੱਥੇ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਨਜ਼ਰ ਆਉਣਗੇ ।ਉਥੇ ਹੀ ਹਾਰਬੀ ਸੰਘਾ ਵੀ ਫੀਚਰਿੰਗ 'ਚ ਨਜ਼ਰ ਆਉਣਗੇ ।

ਹੋਰ ਵੇਖੋ:ਸ਼ਿਵਜੋਤ, ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਰਿਸਕ’, ਪੋਸਟਰ ਕੀਤਾ ਸਾਂਝਾ

https://www.instagram.com/p/B332yiJgdR0/

ਕੁਝ ਕੁ ਸਕਿੰਟ ਦੇ ਇਸ ਵੀਡੀਓ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ 'ਚ ਸ਼ਰਾਬੀ ਪਤੀ ਦਾ ਜ਼ਿਕਰ ਹੈ । ਜਿਸ ਦੀ ਇਸ ਆਦਤ ਤੋਂ ਉਸ ਦੀ ਪਤਨੀ ਬੇਹੱਦ ਪ੍ਰੇਸ਼ਾਨ ਹੈ । ਗੀਤ ਨੂੰ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ਜਦਕਿ ਗਾਣੇ ਦੇ ਬੋਲ ਆਰ ਨੇਤ ਦੀ ਕਲਮ ਚੋਂ ਨਿਕਲੇ ਹਨ ।

https://www.instagram.com/p/B33ffANFurY/

ਇਸ ਗੀਤ ਦਾ ਵਰਲਡ ਪ੍ਰੀਮੀਅਰ 22 ਅਕਤੂਬਰ ਦਿਨ ਮੰਗਲਵਾਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network