ਬਾਲੀਵੁੱਡ ’ਚ ਕਦੇ ਇਸ ਹੀਰੋ ਦਾ ਚੱਲਦਾ ਸੀ ਸਿੱਕਾ, ਅੱਜ ਇਸ ਤਰ੍ਹਾਂ ਗੁਜ਼ਾਰ ਰਿਹਾ ਹੈ ਜ਼ਿੰਦਗੀ, ਸੰਜੇ ਦੱਤ ਨਾਲ ਹੈ ਖ਼ਾਸ ਰਿਸ਼ਤਾ

Written by  Rupinder Kaler   |  December 24th 2019 01:50 PM  |  Updated: December 24th 2019 01:50 PM

ਬਾਲੀਵੁੱਡ ’ਚ ਕਦੇ ਇਸ ਹੀਰੋ ਦਾ ਚੱਲਦਾ ਸੀ ਸਿੱਕਾ, ਅੱਜ ਇਸ ਤਰ੍ਹਾਂ ਗੁਜ਼ਾਰ ਰਿਹਾ ਹੈ ਜ਼ਿੰਦਗੀ, ਸੰਜੇ ਦੱਤ ਨਾਲ ਹੈ ਖ਼ਾਸ ਰਿਸ਼ਤਾ

ਬਾਲੀਵੁੱਡ ਇੰਡਸਟਰੀ ਹਰ ਕਿਸੇ ਨੂੰ ਰਾਸ ਨਹੀਂ ਆਉਂਦੀ, ਜਿਸ ਦੀ ਜਿਊਂਦੀ ਜਾਗਦੀ ਉਦਾਹਰਣ ਕੁਮਾਰ ਗੌਰਵ ਹੈ । ਕੁਮਾਰ ਗੌਰਵ ਦੀ ਪਹਿਲੀ ਫ਼ਿਲਮ ਨੂੰ ਬਹੁਤ ਸਫਲਤਾ ਮਿਲੀ ਪਰ ਅੱਜ ਉਹ ਫ਼ਿਲਮ ਇੰਡਸਟਰੀ ਤੋਂ ਬਹੁਤ ਦੂਰ ਹਨ । ਕੁਮਾਰ ਗੌਰਵ ਨੇ 80 ਦੇ ਦਹਾਕੇ ਵਿੱਚ ਆਪਣੀ ਪਹਿਲੀ ਫ਼ਿਲਮ ਨਾਲ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । ਭਾਵੇਂ ਅੱਜ ਉਹ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਉਸ ਸਮੇਂ ਉਹਨਾਂ ਦੀ ਗਿਣਤੀ ਬਾਲੀਵੁੱਡ ਦੇ ਹਿੱਟ ਹੀਰੋ ਵਿੱਚ ਹੁੰਦੀ ਸੀ ।

https://www.instagram.com/p/B3fRR0oBhJd/

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕੁਮਾਰ ਗੌਰਵ ਦਾ ਬਾਲੀਵੁੱਡ ਦੇ ਮਸ਼ਹੂਰ ਖ਼ਾਨਦਾਨ ਨਾਲ ਖ਼ਾਸ ਰਿਸ਼ਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਮਾਰ ਗੌਰਾਵ ਦਾ ਸੰਜੇ ਦੱਤ ਨਾਲ ਖ਼ਾਸ ਰਿਸ਼ਤਾ ਹੈ । ਕੁਮਾਰ ਗੌਰਵ ਸੰਜੇ ਦੱਤ ਦਾ ਜੀਜਾ ਹੈ । 1984 ਵਿੱਚ ਉਸ ਨੇ ਸੰਜੇ ਦੱਤ ਦੀ ਭੈਣ ਨਮਰਤਾ ਦੱਤ ਨਾਲ ਵਿਆਹ ਕੀਤਾ ਸੀ ।

https://www.instagram.com/p/B5Unb_JhohL/

ਦੋਹਾਂ ਨੇ ਫ਼ਿਲਮ ਨਾਮ ਵਿੱਚ ਇੱਕਠੇ ਕੰਮ ਕੀਤਾ ਸੀ । ਇਸ ਤੋਂ ਇਲਾਵਾ ਕੁਮਾਰ ਗੌਰਵ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜੇਂਦਰ ਕੁਮਾਰ ਦੇ ਬੇਟੇ ਹਨ । ਕੁਮਾਰ ਗੌਰਵ ਆਪਣੀ ਪਹਿਲੀ ਫ਼ਿਲਮ ਲਵ ਸਟੋਰੀ ਨਾਲ ਰਾਤੋ ਰਾਤ ਸਟਾਰ ਬਣ ਗਏ ਸਨ । ਲੋਕ ਉਹਨਾਂ ਦੇ ਸਟਾਈਲ ਨੂੰ ਕਾਪੀ ਕਰਨ ਲੱਗੇ ਸਨ ।

https://www.instagram.com/p/ByxscAhhWF8/

ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਕਿ ਲੋਕ ਉਹਨਾਂ ਦੇ ਘਰ ਦੇ ਬਾਹਰ ਫ਼ਿਲਮਾਂ ਸਾਈਨ ਕਰਨ ਲਈ ਲਾਈਨ ਵਿੱਚ ਖੜਦੇ ਸਨ । ਪਰ ਸਮਾਂ ਬਦਲਿਆ ਤੇ ਉਹ ਬਾਲੀਵੁੱਡ ਵਿੱਚੋਂ ਗਾਇਬ ਹੋ ਗਏ । ਪਰ ਇਸ ਦੇ ਬਾਵਜੂਦ ਉਹ ਇੱਕ ਸਫ਼ਲ ਕਾਰੋਬਾਰੀ ਹਨ । ਉਹਨਾਂ ਦਾ ਮਾਲਦੀਪ ਵਿੱਚ ਟ੍ਰੈਵਲ ਬਿਜਨੇਸ ਹੈ । ਇਸ ਤੋਂ ਇਲਾਵਾ ਉਹਨਾਂ ਦਾ ਕੰਸਟ੍ਰਕਸ਼ਨ ਦਾ ਵੀ ਬਿਜਨੇਸ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network