ਬਾਲੀਵੁੱਡ ’ਚ ਕਦੇ ਇਸ ਹੀਰੋ ਦਾ ਚੱਲਦਾ ਸੀ ਸਿੱਕਾ, ਅੱਜ ਇਸ ਤਰ੍ਹਾਂ ਗੁਜ਼ਾਰ ਰਿਹਾ ਹੈ ਜ਼ਿੰਦਗੀ, ਸੰਜੇ ਦੱਤ ਨਾਲ ਹੈ ਖ਼ਾਸ ਰਿਸ਼ਤਾ

written by Rupinder Kaler | December 24, 2019

ਬਾਲੀਵੁੱਡ ਇੰਡਸਟਰੀ ਹਰ ਕਿਸੇ ਨੂੰ ਰਾਸ ਨਹੀਂ ਆਉਂਦੀ, ਜਿਸ ਦੀ ਜਿਊਂਦੀ ਜਾਗਦੀ ਉਦਾਹਰਣ ਕੁਮਾਰ ਗੌਰਵ ਹੈ । ਕੁਮਾਰ ਗੌਰਵ ਦੀ ਪਹਿਲੀ ਫ਼ਿਲਮ ਨੂੰ ਬਹੁਤ ਸਫਲਤਾ ਮਿਲੀ ਪਰ ਅੱਜ ਉਹ ਫ਼ਿਲਮ ਇੰਡਸਟਰੀ ਤੋਂ ਬਹੁਤ ਦੂਰ ਹਨ । ਕੁਮਾਰ ਗੌਰਵ ਨੇ 80 ਦੇ ਦਹਾਕੇ ਵਿੱਚ ਆਪਣੀ ਪਹਿਲੀ ਫ਼ਿਲਮ ਨਾਲ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । ਭਾਵੇਂ ਅੱਜ ਉਹ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਉਸ ਸਮੇਂ ਉਹਨਾਂ ਦੀ ਗਿਣਤੀ ਬਾਲੀਵੁੱਡ ਦੇ ਹਿੱਟ ਹੀਰੋ ਵਿੱਚ ਹੁੰਦੀ ਸੀ । https://www.instagram.com/p/B3fRR0oBhJd/ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕੁਮਾਰ ਗੌਰਵ ਦਾ ਬਾਲੀਵੁੱਡ ਦੇ ਮਸ਼ਹੂਰ ਖ਼ਾਨਦਾਨ ਨਾਲ ਖ਼ਾਸ ਰਿਸ਼ਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਮਾਰ ਗੌਰਾਵ ਦਾ ਸੰਜੇ ਦੱਤ ਨਾਲ ਖ਼ਾਸ ਰਿਸ਼ਤਾ ਹੈ । ਕੁਮਾਰ ਗੌਰਵ ਸੰਜੇ ਦੱਤ ਦਾ ਜੀਜਾ ਹੈ । 1984 ਵਿੱਚ ਉਸ ਨੇ ਸੰਜੇ ਦੱਤ ਦੀ ਭੈਣ ਨਮਰਤਾ ਦੱਤ ਨਾਲ ਵਿਆਹ ਕੀਤਾ ਸੀ । https://www.instagram.com/p/B5Unb_JhohL/ ਦੋਹਾਂ ਨੇ ਫ਼ਿਲਮ ਨਾਮ ਵਿੱਚ ਇੱਕਠੇ ਕੰਮ ਕੀਤਾ ਸੀ । ਇਸ ਤੋਂ ਇਲਾਵਾ ਕੁਮਾਰ ਗੌਰਵ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜੇਂਦਰ ਕੁਮਾਰ ਦੇ ਬੇਟੇ ਹਨ । ਕੁਮਾਰ ਗੌਰਵ ਆਪਣੀ ਪਹਿਲੀ ਫ਼ਿਲਮ ਲਵ ਸਟੋਰੀ ਨਾਲ ਰਾਤੋ ਰਾਤ ਸਟਾਰ ਬਣ ਗਏ ਸਨ । ਲੋਕ ਉਹਨਾਂ ਦੇ ਸਟਾਈਲ ਨੂੰ ਕਾਪੀ ਕਰਨ ਲੱਗੇ ਸਨ । https://www.instagram.com/p/ByxscAhhWF8/ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਕਿ ਲੋਕ ਉਹਨਾਂ ਦੇ ਘਰ ਦੇ ਬਾਹਰ ਫ਼ਿਲਮਾਂ ਸਾਈਨ ਕਰਨ ਲਈ ਲਾਈਨ ਵਿੱਚ ਖੜਦੇ ਸਨ । ਪਰ ਸਮਾਂ ਬਦਲਿਆ ਤੇ ਉਹ ਬਾਲੀਵੁੱਡ ਵਿੱਚੋਂ ਗਾਇਬ ਹੋ ਗਏ । ਪਰ ਇਸ ਦੇ ਬਾਵਜੂਦ ਉਹ ਇੱਕ ਸਫ਼ਲ ਕਾਰੋਬਾਰੀ ਹਨ । ਉਹਨਾਂ ਦਾ ਮਾਲਦੀਪ ਵਿੱਚ ਟ੍ਰੈਵਲ ਬਿਜਨੇਸ ਹੈ । ਇਸ ਤੋਂ ਇਲਾਵਾ ਉਹਨਾਂ ਦਾ ਕੰਸਟ੍ਰਕਸ਼ਨ ਦਾ ਵੀ ਬਿਜਨੇਸ ਹੈ ।

0 Comments
0

You may also like